ਫਰੀਦਕੋਟ : ਰਿਸ਼ਤੇਦਾਰ ਦੀ ਮੌਤ ‘ਤੇ ਫੁੱਲ ਚੁਗਣ ਜਾ ਰਹੇ ਪਰਿਵਾਰ ਦੀ ਆਟੋ ਨੂੰ ਗੱਡੀ ਨੇ ਮਾਰੀ ਟੱਕਰ, 1 ਔਰਤ ਦੀ ਮੌਤ

0
1945

ਫਰੀਦਕੋਟ| ਫਰੀਦਕੋਟ ਨੇੜੇ ਨੈਸ਼ਨਲ ਹਾਈਵੇ-54 ’ਤੇ ਇਕ ਭਿਆਨਕ ਹਾਦਸਾ ਵਾਪਰਿਆ।  ਇਕ ਗੱਡੀ ਨੇ ਆਟੋ ਨੂੰ ਪਿਛਿਓਂ ਟੱਕਰ ਮਾਰ ਦਿੱਤੀ। ਜਿਸ ਕਾਰਨ ਆਟੋ ਸਵਾਰ ਇਕ ਔਰਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਆਟੋ ਵਿਚ 7 ਮੈਂਬਰ ਸਵਾਰ ਹੋ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਫੁੱਲਾਂ ਦੀ ਕਿਰਿਆਕ੍ਰਮ ‘ਤੇ ਜਾ ਰਹੇ। ਇਸ ਦੌਰਾਨ ਜਦੋਂ ਉਹ ਫਰੀਦਕੋਟ ਦੇ ਪਿੰਡ ਚੰਦਬਾਜਾ ਨੇੜੇ ਪੁੱਜੇ ਤਾਂ ਪਿੱਛੇ ਆ ਰਹੇ ਇਕ ਵਾਹਨ ਨੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਪਲਟ ਗਿਆ।

ਘਟਨਾ ‘ਚ 55 ਸਾਲਾ ਔਰਤ ਦੀ ਮੌਤ ਹੋ ਗਈ ਤੇ 3 ਸਵਾਰੀਆਂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਤੇ ਉਹ ਜ਼ੇਰੇ ਇਲਾਜ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। 
 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਤੇਜ਼ ਵਾਹਨ ਦੀ ਟੱਕਰ ਕਾਰਨ ਆਟੋ ਪਲਟਿਆ ਹੈ, ਜਿਸ ਵਿੱਚ 4 ਸਵਾਰੀਆਂ ਜ਼ਖ਼ਮੀ ਹੋਈਆਂ ਹਨ ਅਤੇ ਇਕ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪੁਹੰਚਾ ਦਿੱਤਾ ਗਿਆ ਤੇ ਵਾਹਨ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।