ਫਰੀਦਕੋਟ : ਨਸ਼ੇ ਦੀ ਓਵਰਡੋਜ਼ ਨਾਲ 1 ਹੋਰ ਨੌਜਵਾਨ ਦੀ ਮੌਤ; ਸੜਕ ‘ਤੇ ਪਿਆ ਸੀ ਮ੍ਰਿਤ

0
1962

ਫਰੀਦਕੋਟ, 18 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਜਲਾਲੇਆਣਾ ਰੋਡ ਕੋਠੇ ਚੇਤੇਵਾਲੀਆ ਨੂੰ ਜਾਣ ਵਾਲੀ ਸੜਕ ‘ਤੇ ਇਕ ਨੌਜਵਾਨ ਡਿੱਗਿਆ ਮਿਲਿਆ, ਉਸਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਨੌਜਵਾਨ ਦੀ ਉਮਰ ਕਰੀਬ 25 ਸਾਲ ਹੈ। ਇਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਇਸ ਰੋਡ ‘ਤੇ ਨੌਜਵਾਨ ਕਈ ਵਾਰ ਨਸ਼ਾ ਕਰਦੇ ਵੇਖੇ ਗਏ ਹਨ।

ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਨੌਜਵਾਨ ਦੀ ਲਾਸ਼ ਕਬਜ਼ੇ ਵਿਚ ਲੈ ਲਈ ਗਈ ਹੈ। ਅਜੇ ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।