ਲੰਬੀ ਬਿਮਾਰੀ ਪਿੱਛੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਦਿਹਾਂਤ

0
3544

ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ 98 ਸਾਲਾਂ ਦੇ ਸਨ।

ਉਹ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਅੱਜ ਸਵੇਰੇ 7.30 ਵਜੇ ਉਨ੍ਹਾਂ ਆਖਰੀ ਸਾਹ ਲਿਆ। ਪਿਛਲੇ 8 ਦਿਨਾਂ ਤੋਂ ਉਹ ICU ‘ਚ ਸਨ।

1944 ‘ਚ ਉਨ੍ਹਾਂ ‘ਜਵਾਹਰਭਾਟਾ’ ਫਿਲਮ ਤੋਂ ਹਿੰਦੀ ਫਿਲਮ ਇੰਡਸਟਰੀ ‘ਚ ਕਦਮ ਰੱਖਿਆ ਸੀ। ਉਨ੍ਹਾਂ 1998 ਤੱਕ ਕੰਮ ਕੀਤਾ।

ਉਹ ਬਹੁਤ ਚੋਣਵੀਆਂ ਫਿਲਮਾਂ ਕਰਦੇ ਸਨ। ਆਪਣੇ ਇੰਨੇ ਲੰਬੇ ਕਰੀਅਰ ‘ਚ ਉਨ੍ਹਾਂ 100 ਤੋਂ ਵੀ ਘੱਟ ਫਿਲਮਾਂ ਕੀਤੀਆਂ। ਅਜਿਹੇ ਦਿੱਗਜ ਅਭਿਨੇਤਾ ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)