ਬਾਲੀਵੁੱਡ ‘ਚ ਸੈਕਸ ਰੈਕੇਟ ਦਾ ਪਰਦਾਫਾਸ਼, ਟਾਪ ਦੀਆਂ ਕਈਆਂ ਮਾਡਲਾਂ ਮਨਾ ਰਹੀਆਂ ਸਨ ਰੰਗਰਲੀਆਂ

0
3645

ਮੁੰਬਈ| ਮੁੰਬਈ ਪੁਲਿਸ ਨੇ ਸੋਮਵਾਰ ਨੂੰ ਫਿਲਮ ਇੰਡਸਟਰੀ ਵਿਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦਾ ਦਾਅਵਾ ਹੈ ਕਿ ਇਸ ਰੈਕੇਟ ਨੂੰ ਕਥਿਤ ਤੌਰ ਉਤੇ ਕਾਸਟਿੰਗ ਡਾਇਰੈਕਟਰ ਆਰਤੀ ਮਿੱਤਲ ਚਲਾ ਰਿਹਾ ਸੀ। ਇਸ ਤੋਂ ਬਾਅਦ ਆਰਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਵੱਡੇ ਚਿਹਰੇ ਵੀ ਰੰਗਰਲੀਆਂ ਮਨਾਉਣ ਲਈ ਇਸ ਨਾਲ ਸੰਪਰਕ ਕਰਦੇ ਸੀ।

ਪੁਲਿਸ ਨੇ ਆਰਤੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ ਤੇ ਉਸਦੇ ਕਬਜ਼ੇ ਵਿਚੋਂ ਦੋ ਮਾਡਲਾਂ ਨੂੰ ਛੁਡਵਾਇਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਯੋਜਨਾ ਵੀ ਤਿਆਰ ਕਰ ਲਈ ਹੈ। ਮੁੰਬਈ ਪੁਲਿਸ ਦੀ ਸਮਾਜ ਸੇਵਾ ਸ਼ਾਖਾ ਨੇ ਦੋ ਫਰਜ਼ੀ ਗਾਹਕਾਂ ਨੂੰ ਰਵਾਨਾ ਕੀਤਾ ਤੇ ਦੋ ਮਾਡਲਾਂ ਨੂੰ ਛੁਡਵਾਇਆ। ਇਕ ਮਾਡਲ ਨੂੰ ਇਕ ਪੁਨਰਵਾਸ ਕੇਂਦਰ ਵਿਚ ਵੀ ਭੇਜਿਆ ਗਿਆ ਹੈ।
ਪੁਲਿਸ ਵਲੋਂ ਇਕ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਪੁਲਿਸ ਨੇ ਇਸ ਸਾਰੀ ਘਟਨਾ ਨੂੰ ਜਾਸੂਸੀ ਕੈਮਰਿਆਂ ਦੀ ਮਦਦ ਨਾਲ ਰਿਕਾਰਡ ਕਰ ਲਿਆ ਅਤੇ ਆਰਤੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮੁੰਬਈ ਪੁਲਿਸ ਨੇ ਸਮਾਜ ਸੇਵਾ ਸ਼ਾਖਾ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ।

ਸਬੂਤ ਵਜੋਂ ਘਟਨਾ ਦੀ ਵੀਡੀਓ ਵੀ ਰਿਕਾਰਡ ਕੀਤੀ ਗਈ। ਮੁਲਜ਼ਮ ਆਰਤੀ ਹਰੀਸ਼ਚੰਦਰ ਮਿੱਤਲ ਫਿਲਮਾਂ ਲਈ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕਰਦੀ ਹੈ। ਉਹ ਅਰਾਧਨਾ ਅਪਾਰਟਮੈਂਟ, ਉਸ਼ੀਵਾੜਾ ਵਿਚ ਰਹਿੰਦੀ ਹੈ।