ਮੋਗਾ ‘ਚ ਜਿਊਂਦੇ ਸਾਬਕਾ ਸਰਪੰਚ ਦੀ ਕੱਟੀ ਵੋਟ, SDM ਦਫਤਰ ਪਹੁੰਚਣ ‘ਤੇ ਸਟਾਫ ਬੋਲਿਆ – ਪਰੂਫ ਦਿਓ ਨਵੀਂ ਬਣਾ ਦਿੰਦੇ ਹਾਂ

0
1068

ਮੋਗਾ | SDM ਦਫ਼ਤਰ ਧਰਮਕੋਟ ਦਾ ਨਵਾਂ ਕਾਰਾ ਸਾਹਮਣੇ ਆਇਆ ਹੈ, ਜਿਸ ਵਿਚ ਜਿਊਂਦੇ ਵਿਅਕਤੀ ਦੀ ਵੋਟ ਕੱਟ ਕੇ ਮਰਿਆ ਐਲਾਨ ਕਰ ਦਿੱਤਾ। ਜਦੋਂ ਪੀੜਤ ਨੇ ਐੱਸਡੀਐੱਮ ਦਫ਼ਤਰ ਜਾ ਕੇ ਆਪਣਾ ਮੌਤ ਦਾ ਸਰਟੀਫਿਕੇਟ ਮੰਗਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਇਹ ਵਾਕਿਆ ਧਰਮਕੋਟ ਦੇ ਪਿੰਡ ਬਹੋਨਾਂ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਨਾਲ ਵਾਪਰਿਆ। ਉਸ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦਿਆਂ ਦਫ਼ਤਰ ਤੋਂ ਜਵਾਬ ਮੰਗਿਆ।

ਹਰਭਜਨ ਸਿੰਘ ਬਹੋਨਾਂ ਨੇ ਦੱਸਿਆ ਕਿ ਪਹਿਲਾਂ ਮੇਰੀ ਕਿਸੇ ਦੇ ਕਹਿਣ ‘ਤੇ ਵੋਟ ਕੱਟ ਦਿੱਤੀ, ਜਦੋਂ ਵੋਟ ਕੱਟਣ ਦਾ ਕਾਰਨ ਪਤਾ ਕੀਤਾ ਤਾਂ ਕਿਹਾ ਗਿਆ ਕਿ ਹਰਭਜਨ ਸਿੰਘ ਦੀ ਮੌਤ ਹੋ ਚੁੱਕੀ ਹੈ। ਜਦੋਂ ਮੈਂ ਆਪਣੀ ਮੌਤ ਦਾ ਸਰਟੀਫਿਕੇਟ ਮੰਗਿਆਂ ਤਾਂ ਕਹਿੰਦੇ ਪਰੂਫ ਦਿਓ ਤੁਹਾਡੀ ਵੋਟ ਦੁਬਾਰਾ ਬਣਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਕੋਈ ਪਰੂਫ ਨਹੀਂ ਦਿੱਤਾ ਤੇ ਮੇਰੀ ਗਲਤ ਜਨਮ ਤਰੀਕ ਦਰਜ ਕਰਕੇ ਵੋਟ ਬਣਾ ਦਿੱਤੀ ਤੇ ਮੈਨੂੰ ਨਵਾਂ ਵਖ਼ਤ ਖੜ੍ਹਾ ਕਰ ਦਿੱਤਾ।