ਭੈਣ ਦੇ ਪ੍ਰੇਮ ਸਬੰਧਾਂ ਤੋਂ ਗੁੱਸਾਏ ਭਰਾ ਨੇ ਭੈਣ ਦਾ ਕੀਤਾ ਕਤਲ, ਬਾਅਦ ‘ਚ ਖੁਦਕੁਸ਼ੀ ਦਾ ਰੂਪ ਦੇਣ ਦੀ ਰਚੀ ਸਾਜਿਸ਼

0
283

ਚੰਡੀਗੜ੍ਹ, 7 ਨਵੰਬਰ | ਪਿੰਡ ਧਨਾਸ ਵਿਚਲੀ ਈਡਬਲਯੂਐਸ ਕਾਲੋਨੀ ’ਚ ਮੰਗਲਵਾਰ ਦੀ ਰਾਤ ਇਕ ਭਰਾ ਨੇ ਆਪਣੀ ਭੈਣ ਦਾ  ਕਤਲ ਕਰ ਦਿੱਤਾ। ਕਤਲ ਦਾ ਕਾਰਨ ਭੈਣ ਦੇ ਪ੍ਰੇਮ ਸਬੰਧਾਂ ਨੂੰ ਦੱਸਿਆ ਜਾ ਰਿਹਾ ਹੈ। ਮੁਲਜ਼ਮ ਨੇ ਇਸ ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਦੀ ਸਾਜਿਸ਼ ਰਚੀ। ਥਾਣਾ ਸਾਰੰਗਪੁਰ ਪੁਲਿਸ ਨੇ ਮੁੱਢਲੇ ਤੌਰ ’ਤੇ ਇਸ ਨੂੰ ਖ਼ੁਦਕੁਸ਼ੀ ਸਮਝ ਕੇ ਕਾਰਵਾਈ ਕੀਤੀ ਪਰ ਜ਼ਿਲਾ ਕ੍ਰਾਈਮ ਸੈੱਲ (ਡੀਸੀਸੀ) ਨੇ ਇਸ ਕੇਸ ਦਾ ਪਰਦਾਫ਼ਾਸ਼ ਕਰ ਦਿਤਾ।

ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀ.ਸੀ.ਸੀ ਇੰਚਾਰਜ ਇੰਸਪੈਕਟਰ ਜਸਮਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ। ਉਥੇ ਖਿੱਲਰੇ ਹੋਏ ਸਾਮਾਨ ਅਤੇ ਖ਼ੂਨ ਦੇ ਨਿਸ਼ਾਨ ਵੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ। ਡੀਸੀਸੀ ਨੇ ਰਾਤ ਨੂੰ ਹੀ ਕਾਰਵਾਈ ਕਰਦੇ ਹੋਏ ਲਕਸ਼ਮੀ ਦੇ ਭਰਾ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਲਾ ਕਰਾਈਮ ਸੈੱਲ ਵਲੋਂ ਕੀਤੀ ਪੁੱਛਗਿਛ ਦੌਰਾਨ ਵਿਸ਼ਾਲ ਨੇ ਆਪਣਾ ਜੁਰਮ ਕਬੂਲ ਕੀਤਾ ਅਤੇ ਉਸ ਤੋਂ ਕਤਲ ’ਚ ਵਰਤਿਆ ਗਿਆ ਕਟਰ ਵੀ ਬਰਾਮਦ ਕਰ ਲਿਆ ਗਿਆ।

ਪੁੱਛਗਿਛ ਦੌਰਾਨ ਮੁਲਜ਼ਮ ਵਿਸ਼ਾਲ ਨੇ ਪ੍ਰਗਟਾਵਾ ਕੀਤਾ ਕਿ ਲਕਸ਼ਮੀ ਦੇ ਹਰਿਆਣਾ ਦੇ ਰੇਵਾੜੀ ’ਚ ਵਿਆਹੀ ਆਪਣੀ ਚਚੇਰੀ ਭੈਣ ਦੇ ਸਹੁਰਿਆਂ ’ਚੋਂ ਇਕ ਲੜਕੇ ਨਾਲ ਪ੍ਰੇਮ ਸਬੰਧ ਚਲ ਰਹੇ ਸਨ। ਇਸ ਰਿਸ਼ਤੇ ਦਾ ਪ੍ਰਗਟਾਵਾ ਹੋਣ ਤੋਂ ਬਾਅਦ ਪਰਿਵਾਰ ’ਚ ਝਗੜਾ ਵੀ ਹੋਇਆ। ਪਰਿਵਾਰ ਵਾਲਿਆਂ ਨੇ ਲਕਸ਼ਮੀ ਦਾ ਵਿਆਹ ਉਸੇ ਨੌਜਵਾਨ ਨਾਲ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਨੌਜਵਾਨ ਵਿਆਹ ਲਈ ਤਿਆਰ ਨਹੀਂ ਸੀ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਵਿਸ਼ਾਲ ਨੇ ਲਕਸ਼ਮੀ ਨੂੰ ਨੌਜਵਾਨ ਨਾਲ ਵਿਆਹ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਲਕਸ਼ਮੀ ਦੇ ਮਨ੍ਹਾ ਕਰਨ ’ਤੇ ਦੋਵਾਂ ਵਿਚ ਕਾਫ਼ੀ ਬਹਿਸਬਾਜ਼ੀ ਹੋਈ। ਵਿਸ਼ਾਲ ਨੇ ਕਟਰ ਨਾਲ ਲਕਸ਼ਮੀ ਦਾ ਗਲਾ ਵੱਢ ਕੇ ਕਤਲ ਕਰ ਦਿਤਾ ਅਤੇ ਦਰਵਾਜ਼ਾ ਬੰਦ ਕਰ ਕੇ ਉਥੋਂ ਫ਼ਰਾਰ ਹੋ ਗਿਆ।

ਮੁਲਜ਼ਮ ਵਿਸ਼ਾਲ ਪੇਸ਼ੇ ਤੋਂ ਕਾਰਪੇਂਟਰ ਹੈ ਅਤੇ ਉਸ ਦਾ ਦੋਸਤ ਸੁਦਰਸ਼ਨ ਵੀ ਉਸ ਨਾਲ ਕੰਮ ਕਰਦਾ ਹੈ, ਜੋ ਧਨਾਸ ਦਾ ਰਹਿਣ ਵਾਲਾ ਹੈ। ਮੰਗਲਵਾਰ ਸ਼ਾਮ 7 ਵਜੇ ਦੇ ਦਰਮਿਆਨ ਵਿਸ਼ਾਲ ਨੇ ਸੁਦਰਸ਼ਨ ਨੂੰ ਫ਼ੋਨ ਕਰ ਕੇ ਦਸਿਆ ਕਿ ਉਸ ਨੇ ਲਕਸ਼ਮੀ ਦਾ ਕਤਲ ਕਰ ਦਿਤਾ ਹੈ।