ਟ੍ਰੇਲਰ ਤੋਂ ਪਹਿਲਾਂ ਫਿਲਮ ਅੰਗਰੇਜੀ ਮੀਡੀਅਮ ਬਾਰੇ ਆਡੀਉ ਮੈਸੇਜ ਦਿੰਦੇ ਹੋਏ ਇਰਫਾਨ ਖਾਨ ਦਾ ਵੀਡੀਉ ਵਾਇਰਲ

0
447

ਦਰਸ਼ਕਾਂ ਨੂੰ ਫ਼ਿਲਮ 20 ਮਾਰਚ 2020 ਨੂੰ ਸਿਨੇਮਾਘਰ ‘ਚ ਦੇਖਣ ਨੂੰ ਮਿਲੇਗੀ

ਮੁੰਬਈ. ਮੈਡਹੌਕ ਪ੍ਰੌਡਕਸ਼ਨਜ਼ ਦੀ ਫਿਲਮ ਹਿੰਦੀ ਮੀਡਿਅਮ ਦੇ ਸੀਕੁਅਲ ਅੰਗ੍ਰੇਜ਼ੀ ਮੀਡਿਅਮ ਦਾ ਟ੍ਰੇਲਰ ਅੱਜ ਲਾਂਚ ਹੋਇਆ। ਟ੍ਰੇਲਰ ‘ਚ ਇਰਫ਼ਾਨ ਖ਼ਾਨ ਬੜੇ ਹੀ ਦਿਲਚਸਪ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਟ੍ਰੇਲਰ ਵੇਖ ਕੇ ਪਤਾ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਧੀ ਅਤੇ ਪਿਤਾ ਦੇ ਰਿਸ਼ਤੇ ‘ਤੇ ਹੈ। ਰਾਧਿਕਾ ਮਦਨ ਜੋ ਕਿ ਫ਼ਿਲਮ ‘ਚ ਇਰਫ਼ਾਨ ਦੀ ਧੀ ਦਾ ਰੋਲ ਨਿਭਾ ਰਹੀ ਹੈ, ਸਕੂਲ ਪਾਸ ਕਰਨ ਤੋਂ ਬਾਅਦ ਉਸਦੀ ਇਹ ਖ਼ਵਾਹਿਸ਼ ਹੈ ਕਿ ਉਹ ਲੰਦਨ ਜਾ ਕੇ ਪੜਾਈ ਕਰੇ। ਪਰ ਫੀਸ ਜਿਆਦਾ ਹੋਣ ਕਰਕੇ ਉਸਦੇ ਪਿਤਾ ਉਸ ਨੂੰ ਲੰਦਨ ਨਹੀਂ ਭੇਜ ਸਕਦੇ। ਪਰ ਉਹ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਹਨਾਂ ਦੀ ਧੀ ਲੰਦਨ ‘ਚ ਟਰੂਫੋਰਡ ਯੂਨੀਵਰਸੀਟੀ ‘ਚ ਪੜਨ ਚਲੀ ਜਾਏ।

ਰਾਜਸਥਾਨ ਦੇ ਉਦੈਪੁਰ ਅਤੇ ਲੰਦਨ ‘ਚ ਹੋਈ ਹੈ ਫਿਲਮ ਦੀ ਸ਼ੂਟੀੰਗ

ਫ਼ਿਲਮ ਦੇ ਟ੍ਰੇਲਰ ਦੇ ਰਿਲੀਜ਼ ਤੋਂ ਇਕ ਦਿਨ ਪਹਿਲਾਂ ਇਰਫ਼ਾਨ ਖਾਨ ਨੇ ਮੈਸੇਜ ਦੇ ਤੌਰ ਤੇ ਇਕ ਖੁਬਸੁਰਤ ਵੀਡਿਉ ਯੂਟਿਉਬ ‘ਤੇ ਸ਼ੇਅਰ ਕੀਤੀ ਸੀ। ਉਸ ਵੀਡਿਉ ‘ਚ ਇਰਫ਼ਾਨ ਨੇ ਆਪਣੀ ਆਵਾਜ਼ ‘ਚ ਲੋਕਾਂ ਨੂੰ ਆਪਣੀ ਬਿਮਾਰੀ ਵਾਰੇ ਦੱਸਿਆ ਅਤੇ ਇਹ ਭਰੋਸਾ ਦਿੱਤਾ ਕਿ ਉਹ ਠੀਕ ਹੋ ਜਾਣਗੇ ਤੇ ਜਲਦ ਹੀ ਦਰਸ਼ਕਾਂ ਦੇ ਵਿੱਚ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਣਗੇ। ਫ਼ਿਲਮ ‘ਚ ਇਰਫ਼ਾਨ ਖ਼ਾਨ, ਕਰੀਨਾ ਕਪੂਰ, ਰਾਧਿਕਾ ਮਦਨ, ਰਣਵੀਰ ਸ਼ੌਰੇ, ਡਿੰਪਲ ਕਪਾਡਿਆ, ਪੰਕਜ ਤ੍ਰਿਪਾਠੀ, ਦਿਪਕ ਡੌਬਰੀਆਲ, ਕਿਕੂ ਸ਼ਾਰਦਾ ਵਰਗੇ ਮਸ਼ਹੂਰ ਕਲਾਕਾਰ ਹਨ। ਫ਼ਿਲਮ ਮੈਡਹੌਕ ਪ੍ਰੌਡਕਸ਼ਨਜ਼ ਦੀ ਹੈ ਅਤੇ ਇਸਦਾ ਨਿਰਦੇਸ਼ਨ ਹੋਮੀ ਅਦਜਾਨੀਆ ਨੇ ਕੀਤਾ ਹੈ। ਫ਼ਿਲਮ ਦੀ ਸ਼ੂਟੀੰਗ ਰਾਜਸਥਾਨ ਦੇ ਉਦੈਪੁਰ ਅਤੇ ਲੰਦਨ ‘ਚ ਹੋਈ ਹੈ। ਦਰਸ਼ਕਾਂ ਨੂੰ ਫ਼ਿਲਮ 20 ਮਾਰਚ 2020 ਨੂੰ ਸਿਨੇਮਾਘਰ ‘ਚ ਦੇਖਣ ਨੂੰ ਮਿਲੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।