ਫਾਈਨੈਂਸ ਕੰਪਨੀ ਦੇ ਇਕ ਲੱਖ ਰੁਪਏ ਹੜਪਣ ਲਈ ਮੁਲਾਜ਼ਮ ਨੇ ਹੀ 2 ਦੋਸਤਾਂ ਨਾਲ ਰਚਿਆ ਲੁੱਟ ਦਾ ਡਰਾਮਾ, ਤਿੰਨੋ ਗ੍ਰਿਫਤਾਰ

0
1415

ਗੁਰਦਾਸਪੁਰ (ਜਸਵਿੰਦਰ ਬੇਦੀ) | ਇੱਕ ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਨੇ ਕੰਪਨੀ ਦੇ ਇੱਕ ਲੱਖ ਰੁਪਏ ਹੜਪਣ ਲਈ ਲੁੱਟ ਦਾ ਡਰਾਮਾ ਕਰ ਦਿੱਤਾ। ਡਰਾਮੇ ਤਹਿਤ ਉਸ ਨੇ ਕਿਹਾ ਕਿ ਉਗਰਾਹੀ ਤੋਂ ਪਰਤਿਆਂ ਉਸ ਦੇ ਪੈਸੇ 2 ਮੁੰਡਿਆਂ ਨੇ ਖੋਹ ਲਏ ਹਨ ਅਤੇ ਉਸ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ। ਪੁਲਿਸ ਦੀ ਪੁੱਛਗਿਛ ਵਿੱਚ ਭੇਦ ਖੁੱਲ੍ਹ ਗਿਆ ਅਤੇ ਤਿੰਨੇ ਗ੍ਰਿਫਤਾਰ ਹੋ ਗਏ ਹਨ।

ਫਾਇਨਾਂਸ ਕੰਪਨੀ ਦੇ ਮੁਲਾਜ਼ਮ ਨੇ 3 ਅਗਸਤ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਕੰਪਨੀ ਦੇ ਪੈਸਿਆਂ ਦੀ ਉਗਰਾਹੀ ਕਰਕੇ ਧਾਰੀਵਾਲ ਖੁੰਡਾ ਰੋਡ ਤੋਂ ਆ ਰਿਹਾ ਸੀ ਅਤੇ ਰਸਤੇ ਵਿੱਚ ਅਣਪਛਾਤੇ ਨੌਜਵਾਨਾਂ ਨੇ ਉਸਦੇ ਨਾਲ ਲੁੱਟ ਕਰ ਉਸ ਨੂੰ ਕਿਰਚ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਲਵਪ੍ਰੀਤ ਨੇ ਫਾਇਨੈਂਸ ਕੰਪਨੀ ਦਾ ਇਕ ਲੱਖ ਰੁਪਏ ਹੜਪਣ ਲਈ ਆਪਣੇ ਦੋਸਤਾਂ ਨਾਲ ਮਿਲ ਕੇ ਇਹ ਲੁੱਟ ਦਾ ਡਰਾਮਾ ਰਚਿਆ ਸੀ ਅਤੇ ਆਪਣੇ ਆਪ ਨੂੰ ਸੱਟਾਂ ਵੀ ਖੁਦ ਲਗਾਈਆਂ ਸੀ। ਮਾਮਲੇ ਵਿਚ ਥਾਣਾ ਤਿੱਬੜ ਪੁਲੀਸ ਨੇ ਕਾਰਵਾਈ ਕਰਦੇ ਹੋਏ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਅਤੇ ਉਸ ਦੇ ਦੋ ਦੋਸਤਾਂ ਨੂੰ ਗ੍ਰਿਫਤਾਰ ਕਰ ਪੈਸੇ ਵੀ ਬਰਾਮਦ ਕਰ ਲਏ ਗਏ ਹਨ

ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਲਵਪ੍ਰੀਤ ਨੇ ਤਿੰਨ ਅਗਸਤ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਧਾਰੀਵਾਲ ਤੋਂ ਉਗਰਾਹੀ ਕਰਕੇ ਵਾਪਸ ਆ ਰਿਹਾ ਸੀ ਅਤੇ ਰਸਤੇ ਵਿੱਚ 3 ਅਣਪਛਾਤੇ ਵਿਅਕਤੀਆਂ ਨੇ ਉਸ ਕੋਲੋਂ ਕੰਪਨੀ ਦੇ ਇੱਕ ਲੱਖ ਰੁਪਏ ਲੁੱਟ ਲਏ ਤੇ ਉਸ ਨੂੰ ਕਿਰਚਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ। ਮਾਮਲੇ ਦੀ ਜਾਂਚ-ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਲਵਪ੍ਰੀਤ ਨੇ ਕੰਪਨੀ ਦਾ ਇੱਕ ਲੱਖ ਹੜਪਣ ਲਈ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਇਹ ਲੁੱਟ ਦੀ ਸਾਜ਼ਿਸ਼ ਬਣਾਈ ਸੀ। ਰੁਪਏ ਇਨ੍ਹਾਂ ਨੇ ਆਪਸ ਵਿੱਚ ਵੰਡਣੇ ਸਨ।

ਲਵਪ੍ਰੀਤ ਦੇ ਦੋਸਤਾਂ ਨੇ ਉਸ ਨੂੰ ਕਮਾਦ ਵਿੱਚ ਖੜ੍ਹ ਕੇ ਕਿਰਚਾਂ ਨਾਲ ਸੱਟਾਂ ਵੀ ਮਾਰੀਆਂ ਸਨ। ਜਾਂਚ ਤੋਂ ਬਾਅਦ ਮੁਲਾਜ਼ਮ ਅਤੇ ਉਸ ਦੇ 2 ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।