ਲੁਧਿਆਣਾ ‘ਚ ਕੋਰੋਨਾ ਦੇ 11 ਮਾਮਲੇ ਆਏ ਸਾਹਮਣੇ, ਗਿਣਤੀ ਵੱਧ ਕੇ ਹੋਈ 30

    0
    2092

    ਲੁਧਿਆਣਾ . ਸੂਬੇ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਲੁਧਿਆਣਾ ਵਿਚ ਕੋਰੋਨਾ ਦੇ 11 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ।

    ਅੱਜ ਸਾਹਮਣੇ ਆਏ ਇਹਨਾਂ ਪਾਜ਼ੀਟਿਵ ਮਰੀਜਾਂ ਵਿਚੋਂ 7 ਮਰੀਜ਼ ਨੰਦੇੜ ਸਾਹਿਬ ਤੋਂ ਵਾਪਸ ਆਏ ਸਨ ਅਤੇ 4 ਕੋਟਾ ਰਾਜਸਥਾਨ ਤੋਂ ਵਾਪਸ ਪਰਤੇ ਵਿਦਿਆਰਥੀ ਸ਼ਾਮਲ ਹਨ। ਪੰਜਾਬ ਵਿੱਚ ਇਹ 11 ਮਰੀਜ਼ ਸਾਹਮਣੇ ਆਉਣ ਨਾਲ ਪਾਜ਼ੀਟਿਵ ਮਰੀਜਾਂ ਦੀ ਗਿਣਤੀ ਵੱਧ ਕੇ 353 ਹੋ ਗਈ ਹੈ।

    ਲੂਧਿਆਣਾ ਵਿੱਚ ਇੱਕਠਿਆਂ 11 ਨਵੇਂ ਮਾਮਲੇ ਸਾਹਮਣੇ ਆਉਣਾ ਵੱਡੀ ਚਿੰਤਾ ਦੀ ਗਲ ਹੈ। ਇਨ੍ਹਾ ਵਿਦਿਆਰਥੀਆਂ ਤੇ ਸ਼ਰਧਾਲੂਆਂ ਨੂੰ ਪ੍ਰਸ਼ਾਸਨ ਵਲੋਂ ਘਰ ਭੇਜ ਦਿੱਤਾ ਗਿਆ ਸੀ। ਇਨ੍ਹਾਂ ਨੂੰ ਨਾ ਹੀ ਕਵਾਰੰਟਾਇਨ ਕੀਤਾ ਗਿਆ। ਮੁੱਖਮੰਤਰੀ ਵਲੋਂ ਕਲ ਹੀ ਆਦੇਸ਼ ਦਿੱਤੇ ਗਏ ਸਨ ਕਿ ਬਾਹਰੋਂ ਆਉਣ ਵਾਲੇ ਹਰ ਨਾਗਰਿਕ ਨੂੰ 21 ਦਿਨ ਵਿੱਚ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। ਇੱਥੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।

    ਹੁਣ ਪ੍ਰਸ਼ਾਸਨ ਨੂੰ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਕਵਾਰੰਟਾਇਨ ਕਰਨਾ ਹੋਵੇਗਾ। ਉਨ੍ਹਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ। ਅੱਜ ਸਾਹਮਣੇ ਆਏ ਮਰੀਜਾ ਵਿੱਚੋਂ ਲੁਧਿਆਣਾ ਸ਼ਹਿਰ ਵਿਚੋਂ ਤੇ ਆਲੇ-ਦੁਆਲੇ ਦੇ ਪਿੰਡਾ ਦੇ ਵੀ ਲੋਕ ਸ਼ਾਮਲ ਹਨ।