ਪੰਜਾਬ ਵਿੱਚ ਛੇਤੀ ਹੀ ਲੰਬੇ ਰੂਟ ‘ਤੇ ਚੱਲਣਗੀਆਂ ਇਲੈਕਟ੍ਰਿਕ ਬੱਸਾਂ, ਟਰਾਂਸਪੋਰਟ ਵਿਭਾਗ ਕਰ ਰਿਹਾ ਤਿਆਰੀ

0
1902

ਚੰਡੀਗੜ. ਇਲੈਕਟ੍ਰਿਕ ਬੱਸਾਂ ਹੁਣ ਛੇਤੀ ਹੀ ਪੰਜਾਬ ਦੀਆਂ ਸੜਕਾਂ ਤੇ ਵੀ ਚੱਲਦੀਆਂ ਨਜ਼ਰ ਆਉਣਗਿਆਂ। ਟਰਾਂਸਪੋਰਟ ਵਿਭਾਗ ਵੱਲੋਂ ਡੀਜ਼ਲ ਬੱਸਾਂ ਦੇ ਨਾਲ ਇਲੈਕਟ੍ਰਿਕ ਬੱਸਾਂ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਹ ਇਕ ਸ਼ੁਰੂਆਤੀ ਪੜਾਅ ਹੈ, ਬੱਸਾਂ ਦੀ ਖਰੀਦ ਕੀਤੀ ਜਾਣੀ ਹੈ। ਰੋਡਵੇਜ਼ ਦੇ 18 ਡਿਪੂਆਂ ਦੇ ਜੀਐਮ ਨੇ ਟਰਾਂਸਪੋਰਟ ਵਿਭਾਨ ਨੂੰ ਇਸ ਬਾਬਤ ਪ੍ਰਸਤਾਵ ਵੀ ਭੇਜ ਦਿੱਤਾ ਹੈ।

ਇਲੈਕਟ੍ਰਿਕ ਬੱਸਾਂ ਲੰਬੇ ਰੂਟ ਅੰਮ੍ਰਿਤਸਰ, ਚੰਡੀਗੜ੍ਹ, ਬਠਿੰਡਾ, ਪਟਿਆਲਾ ਜਾਂ ਦਿੱਲੀ ਵਿਖੇ ਚਲਾਈਆਂ ਜਾ ਸਕਦੀਆਂ ਹਨ। ਇਹ ਬੱਸਾਂ ਇਕ ਵਾਰ ਚਾਰਜ ਕਰਨ ‘ਤੇ 200 ਕਿਲੋਮੀਟਰ ਦੀ ਦੂਰੀ ਤੈਅ ਕਰਨਗੀਆਂ। ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ ਰਾਏ ਮੁਤਾਬਕ ਵਿਭਾਗ ਇਲੈਕਟ੍ਰਿਕ ਬੱਸਾਂ ਦੇ ਪ੍ਰਸਤਾਵ ਨੂੰ ਤਿਆਰ ਕਰ ਰਿਹਾ ਹੈ। ਪਰ ਪਹਿਲਾਂ ਇਲੈਕਟ੍ਰਿਕ ਬੱਸਾਂ ਲਈ ਨੀਤੀ ਬਣਾਈ ਜਾਏਗੀ ਤਾਂ ਹੀ ਬੱਸਾਂ ਦੀ ਖਰੀਦ ਅਤੇ ਰਸਤਾ ਤੈਅ ਹੋਵੇਗਾ। ਪੈਟਰੋਲ ਪੰਪਾਂ ‘ਤੇ ਚਾਰਜਿੰਗ ਪੁਆਇੰਟ ਵੀ ਬਣਾਏ ਜਾ ਸਕਦੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।