ਚੰਡੀਗੜ੍ਹ ‘ਚ 4 ਮਾਰਚ ਨੂੰ ਹੋਣਗੀਆਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਜਾਰੀ

0
493
ਚੰਡੀਗੜ੍ਹ, 27 ਫਰਵਰੀ | ਚੰਡੀਗੜ੍ਹ ਪ੍ਰਸ਼ਾਸਨ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਸਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ ਹੁਣ ਚੋਣਾਂ 4 ਮਾਰਚ ਨੂੰ ਹੋਣਗੀਆਂ। ਨੋਟੀਫਿਕੇਸ਼ਨ ਮੁਤਾਬਕ 28 ਅਤੇ 29 ਫਰਵਰੀ ਨੂੰ ਨਵੇਂ ਸਿਰੇ ਤੋਂ ਨਾਮਜ਼ਦਗੀ ਦਾਖਲ ਕੀਤੀ ਜਾਵੇਗੀ।

 

ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਸੁਣਵਾਈ ਹੋਈ। ਸੁਣਵਾਈ ਤੋਂ ਪਹਿਲਾਂ ਅੱਜ 10 ਵਜੇ ਹੋਣ ਵਾਲੀ ਚੋਣ ਵੀ ਮੁਲਤਵੀ ਕਰ ਦਿੱਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈ ਕੋਰਟ ਵਿਚ ਇਕ ਪ੍ਰਸਤਾਵ ਦਿੱਤਾ ਹੈ, ਜਿਸ ਅਨੁਸਾਰ ਚੋਣ ਨੋਟੀਫਿਕੇਸ਼ਨ, ਨਾਮਜ਼ਦਗੀ ਅਤੇ ਵੋਟਿੰਗ ਦੀ ਪੂਰੀ ਪ੍ਰਕਿਰਿਆ ਨਵੇਂ ਸਿਰੇ ਤੋਂ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਨਵੇਂ ਬਣੇ ਮੇਅਰ ਕੁਲਦੀਪ ਕੁਮਾਰ ਭਲਕੇ ਕਾਰਜਭਾਰ ਸਾਂਭਣਗੇ।