ਸ਼ਿਵ ਨਗਰ ‘ਚ ‘ਆਪ’ ਉਮੀਦਵਾਰ ਦੇ ਹੱਕ ‘ਚ ਚੋਣ ਮੀਟਿੰਗ, ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਤੇ ਬਾਰੀ ਸਲਮਾਨੀ ਨੇ ਮੰਗੀਆਂ ਵੋਟਾਂ

0
387

ਜਲੰਧਰ | ਵਾਰਡ ਨੰਬਰ 78 ਦੇ ਇਲਾਕਾ ਸ਼ਿਵ ਨਗਰ, ਨਾਗਰਾ ‘ਚ ਆਮ ਆਦਮੀ ਪਾਰਟੀ ਦੇ ਹੱਕ ‘ਚ ਰੈਲੀ ਹੋਈ। ਇਸ ‘ਚ ਆਪ ਉਮੀਦਵਾਰ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਅਤੇ ਬਾਰੀ ਸਲਮਾਨੀ ਪਹੁੰਚੇ। ਸੁਨੀਤਾ ਰਿੰਕੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਨੂੰ ਵੋਟ ਦੇਣ ਤੇ ਸੁਸ਼ੀਲ ਰਿੰਕੂ ਨੂੰ ਲੋਕ ਸਭਾ ਭੇਜਣ ਤਾਂ ਜੋ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ਜਾ ਸਕੇ।

ਆਪ ਦੇ ਮਾਈਨੋਰਿਟੀ ਵਿੰਗ ਦੇ ਬਾਰੀ ਸਲਮਾਨੀ ਜਿਨ੍ਹਾਂ ਨੂੰ ਜੰਮੂ-ਕਸ਼ਮੀਰ ਦਾ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ, ਨੇ ਲੋਕਾਂ ਨੂੰ ਆਪ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਬਾਰੀ ਸਲਮਾਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁਸਲਮਾਨਾਂ ਨਾਲ ਖੜ੍ਹੀ ਹੈ। ਸੁਸ਼ੀਲ ਰਿੰਕੂ ਮੁਸਲਮਾਨਾਂ ਦੇ ਮਸਲਿਆਂ ਨੂੰ ਪੂਰੀ ਤਨਦੇਹੀ ਨਾਲ ਹੱਲ ਕਰਵਾਉਣਗੇ।

ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਜੱਸਾ ਫਿਰੋਜ਼ਪੁਰੀਆ, ਮਾਈਨੋਰਿਟੀ ਵਿੰਗ ਪੰਜਾਬ ਦੇ ਪ੍ਰਧਾਨ ਜਾਵੇਦ, ਮੌਲਾਨਾ ਸਫੀਕੁਰ ਰਹਿਮਾਨ, ਮੁਹੰਮਦ ਗੁਲਾਬ, ਪਰਵੇਜ਼, ਅਹਿਮਦ, ਦੁਲਾਰੇ, ਜਤਿੰਦਰ ਆਦਿ ਸ਼ਾਮਿਲ ਸਨ।