ਪੈਸੇ ਨਾ ਹੋਣ ਕਰਕੇ ਇਲਾਜ ਲਈ ਮੰਜੇ ‘ਤੇ ਤੜਫ ਰਿਹਾ ਬਜ਼ੁਰਗ, ਸਮਾਜ ਸੇਵੀ ਜਥੇਬੰਦੀਆਂ ਨੂੰ ਮਦਦ ਦੀ ਗੁਹਾਰ

0
3129

ਤਰਨਤਾਰਨ (ਬਲਜੀਤ ਸਿੰਘ) | ਕਹਿੰਦੇ ਹਨ ਕਿ ਜਦੋਂ ਗ਼ਰੀਬੀ ਦਾ ਕਹਿਰ ਘਰਾਂ ‘ਤੇ ਟੁੱਟਦਾ ਹੈ ਤਾਂ ਵੱਡੀਆਂ ਵੱਡੀਆਂ ਕੰਧਾਂ ਹਿੱਲ ਜਾਂਦੀਆਂ ਹਨ। ਇਸੇ ਹੀ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਦਾ। ਇਕ ਬਜ਼ੁਰਗ ਰੋਟੀ ਕਮਾਉਣ ਲਈ ਦਿਹਾੜੀ ਕਰਨ ਲਈ ਗਿਆ ਤਾਂ ਰਸਤੇ ‘ਚ ਟਰੱਕ ਨੇ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਬਜ਼ੁਰਗ ਦੀਆਂ ਦੋਵੇਂ ਲੱਤਾਂ ਚੂਰ-ਚੂਰ ਹੋ ਗਈਆਂ। ਲੋਕਾਂ ਨੇ ਬਜ਼ੁਰਗ ਨੂੰ ਚੁੱਕ ਕੇ ਹਸਪਤਾਲ ਤਾਂ ਭੇਜ ਦਿੱਤਾ ਪਰ ਡਾਕਟਰਾਂ ਨੇ ਇਸ ਦੀਆਂ ਲੱਤਾਂ ‘ਚ ਸਰੀਆ ਪਾ ਕੇ ਉਸ ਨੂੰ ਵਾਪਸ ਘਰ ਭੇਜ ਦਿੱਤਾ। ਹੁਣ ਬਜ਼ੁਰਗ ਇਲਾਜ ਦੁੱਖੋ ਮੰਜੇ ‘ਤੇ ਤੜਫ ਰਿਹਾ ਹੈ ਅਤੇ ਰੋ-ਰੋ ਸਮਾਜ ਸੇਵੀਆਂ ਨੂੰ ਗੁਹਾਰ ਲਾ ਰਿਹਾ ਹੈ ਕਿ ਉਸ ਦਾ ਇਲਾਜ ਕਰਵਾ ਦਿਓ।

ਪੀੜਤ ਕਰਤਾਰ ਸਿੰਘ ਨੇ ਦੱਸਿਆ ਕਿ ਉਸ ਕੋਲ ਜੋ ਕੁਝ ਸੀ ਉਹ ਸਾਰਾ ਇਲਾਜ ਲਈ ਵਿਕ ਗਿਆ। ਅੱਗੇ ਦੇ ਇਲਾਜ ਵਾਸਤੇ ਪੈਸੇ ਨਹੀਂ ਹਨ। ਡਾਕਟਰਾਂ ਨੇ ਹੁਣ 3 ਲੱਖ ਦਾ ਖਰਚਾ ਦੱਸਿਆ ਹੈ।

ਪੀੜਤ ਦੀ ਭੈਣ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਹੁਣ ਇਹ ਘਟਨਾ ਵਾਪਰ ਗਈ।

ਦੋਹਾਂ ਭੈਣ-ਭਰਾ ਦੀ ਸਮਾਜ ਸੇਵੀਆਂ ਨੂੰ ਅਪੀਲ ਹੈ ਕਿ ਉਸ ਦਾ ਇਲਾਜ ਕਰਵਾ ਦੇਵੇ ਤਾਂ ਜੋ ਉਹ ਮੁੜ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਕਮਾ ਸਕੇ। ਪਰਿਵਾਰ ਨਾਲ 9501037498, 7009365474, 9529642854 ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।