ਜਲੰਧਰ | ਇੰਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਸੋਮਵਾਰ 31 ਮਈ ਨੂੰ ਰਿਟਾਇਰ ਹੋ ਰਹੇ ਹਨ।
6 ਹਜਾਰ ਕਰੋੜ ਦੇ ਭੋਲਾ ਡਰੱਗ ਰੈਕਟ ਦੀ ਜਾਂਚ ਦੇ ਦੌਰਾਨ ਚਰਚਾ ‘ਚ ਆਏ ਨਿਰੰਜਣ ਸਿੰਘ ਨੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਵੀ ਪੁੱਛ-ਗਿੱਛ ਲਈ ਬੁਲਾਇਆ ਸੀ।
ਪੰਜਾਬ ਦੇ ਵੱਡੇ ਡਰੱਗ ਰੈਕਟ ਦੀ ਜਾਂਚ ਦੌਰਾਨ ਹੀ ਨਿਰੰਜਣ ਸਿੰਘ ਦਾ ਤਬਾਦਲਾ ਵੀ ਹੋ ਗਿਆ ਸੀ, ਪਰ ਹਾਈ ਕੋਰਟ ਨੇ ਤਬਾਦਲਾ ਰੋਕ ਦਿੱਤਾ ਸੀ।
ਨਿਰੰਜਣ ਸਿੰਘ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ- ਅੱਜ ਮੈਂ 35 ਸਾਲ ਦੀ ਵੱਧ ਸਰਵਿਸ ਤੋਂ ਬਾਅਦ ਰਿਟਾਇਰ ਹੋ ਰਿਹਾ ਹਾਂ। ਚੇਨਈ, ਸ੍ਰੀਨਗਰ, ਦਿੱਲੀ, ਚੰਡੀਗੜ ਅਤੇ ਜਲੰਧਰ ‘ਚ ਮੈਂ ਸੇਵਾਵਾਂ ਦਿੱਤੀਆਂ। ਪੰਜਾਬ ਮੇਰਾ ਹੋਮ ਸਟੇਟ ਹੋਣ ਕਾਰਨ ਮੈਂ ਜਿਆਦਾਤਰ ਇਥੇ ਕੰਮ ਕੀਤਾ। ਇਸ ਦੌਰਾਨ ਮੈਨੂੰ ਲੋਕਾਂ ਦਾ ਪਿਆਰ ਵੀ ਮਿਲਿਆ ਤੇ ਸਹਿਯੋਗ ਵੀ। ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਸ਼ੁੱਕਰੀਆਂ।
ਭੋਲਾ ਡਰੱਗ ਰੈਕਟ ‘ਚ ਕਈ ਆਰੋਪੀਆਂ ਤੇ ਈਡੀ ਦੀ ਜਾਂਚ ਚਲ ਰਹੀ ਹੈ। ਕਈਆਂ ਦੀ ਪ੍ਰਾਪਰਟੀ ਅਟੈਚ ਹੋ ਚੁੱਕੀ ਹੈ ਤੇ ਕਈ ਹਾਲੇ ਕੋਰਟ ਦਾ ਸਾਹਮਣਾ ਕਰ ਰਹੇ ਹਨ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।