ਜੰਡਿਆਲਾ ਗੁਰੂ ‘ਚ ਐਨਕਾਊਂਟਰ ਦੌਰਾਨ ਪੁਲਿਸ ਮੁਲਾਜ਼ਮ ਲਵ ਸਿੰਘ ਗੰਭੀਰ ਜ਼ਖਮੀ

0
914

ਅੰਮ੍ਰਿਤਸਰ, 20 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜੰਡਿਆਲਾ ਗੁਰੂ ‘ਚ ਵੱਡਾ ਐਨਕਾਊਂਟਰ ਹੋਇਆ ਹੈ। ਪੁਲਿਸ ਨੇ ਨਾਮੀ ਗੈਂਗਸਟਰ ਅੰਮ੍ਰਿਤਪਾਲ ਅਮਰੀ ਢੇਰ ਕਰ ਦਿੱਤਾ ਹੈ। ਪੁਲਿਸ ਦੀ ਮੋਸਟ ਵਾਟੰਡ ਲਿਸਟ ਵਿਚ ਅਮਰੀ ਸ਼ਾਮਲ ਸੀ। ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਹੈ। ਕਤਲ ਦੇ 3 ਮਾਮਲਿਆਂ ਵਿਚ ਅੰਮ੍ਰਿਤਪਾਲ ਲੋੜੀਂਦਾ ਸੀ। ਐਨਕਾਊਂਟਰ ਦੌਰਾਨ ਪੁਲਿਸ ਮੁਲਾਜ਼ਮ ਲਵ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੇ ਬਹਾਦਰੀ ਨਾਲ ਗੈਂਗਸਟਰ ਦਾ ਮੁਕਾਬਲਾ ਕੀਤਾ।

ਨਸ਼ੇ ਤੇ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਪੁਲਿਸ ਜਾ ਰਹੀ ਸੀ, ਇਸ ਦੌਰਾਨ ਉਸ ਨੇ ਫਾਇਰਿੰਗ ਕਰ ਦਿੱਤੀ। ਹੱਥਕੜੀਆਂ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ। ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਗੋਲੀਆਂ ਦੀ ਆਵਾਜ਼ ਨਾਲ ਇਲਾਕਾ ਸਹਿਮ ਗਿਆ। ਅੰਮ੍ਰਿਤਪਾਲ ਨੇ 3 ਕਤਲ ਕੀਤੇ ਹੋਏ ਸਨ। ਗੈਂਗਸਟਰ ਨੇ ਗੱਡੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਘੇਰਾ ਪਾ ਕੇ ਫੜਨ ਦਾ ਯਤਨ ਕੀਤਾ ਪਰ ਉਸ ਵੱਲੋਂ ਗੋਲੀਆਂ ਚਲਾਈਆਂ ਗਈਆਂ, ਪੁਲਿਸ ਨੇ ਜਵਾਬੀ ਕਾਰਵਾਈ ਕੀਤੀ।