ਨਿਯੁਕਤੀ ਨਾ ਹੋਣ ਕਾਰਨ 3 ਅਧਿਆਪਕ ਟੈਂਕੀ ‘ਤੇ ਚੜ੍ਹੇ, ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ

0
3768

ਸ੍ਰੀ ਅਨੰਦਪੁਰ ਸਾਹਿਬ | ਅੱਜ 5 ਵਜੇ ਦੇ ਕਰੀਬ 3 ਅਧਿਆਪਕ ਪਿੰਡ ਢੇਰ ਵਿਖੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਜਾਣਕਾਰੀ ਮੁਤਾਬਕ ਬੀਪੀਆਈ 168 ਦੇ ਅਧਿਆਪਕਾਂ ਨੂੰ ਅਜੇ ਤਕ ਨਿਯੁਕਤ ਨਹੀਂ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ।

ਜਿਹੜੇ 3 ਅਧਿਆਪਕ ਟੈਂਕੀ ‘ਤੇ ਚੜ੍ਹੇ ਹਨ, ਉਨ੍ਹਾਂ ‘ਚ ਮੁਕਤਸਰ ਜ਼ਿਲ੍ਹੇ ਤੋਂ ਪ੍ਰਿਅੰਕਾ, ਫਾਜ਼ਿਲਕਾ ਜ਼ਿਲ੍ਹੇ ਤੋਂ ਮਨੂ ਤੇ ਮੋਗਾ ਜ਼ਿਲ੍ਹੇ ਤੋਂ ਡਿਪਟੀ ਹਨ ਜਦਕਿ ਰਿਸ਼ੀ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ ਆਦਿ 25 ਦੇ ਕਰੀਬ ਅਧਿਆਪਕ ਹੇਠਾਂ ਖੜ੍ਹੇ ਉਨ੍ਹਾਂ ਦੇ ਨਾਲ ਹਨ।

ਮੌਕੇ ‘ਤੇ ਥਾਣਾ ਮੁਖੀ ਹਰਕੀਰਤ ਸਿੰਘ ਵੀ ਮੌਜੂਦ ਹਨ।