ਸ਼ਰਾਬੀ ਪਿਓ ਨੇ ਨਾਬਾਲਗ ਧੀ ਦਾ 18 ਸਾਲ ਵੱਡੇ ਵਿਅਕਤੀ ਨਾਲ ਕੀਤਾ ਵਿਆਹ

0
864

ਤਰਨਤਾਰਨ | ਸ਼ਰਾਬ ਪਿਓ ਵਲੋਂ ਆਪਣੀ ਨਾਬਾਲਗ ਧੀ ਦਾ 35 ਸਾਲ ਦੇ ਵਿਅਕਤੀ ਨਾਲ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਭੂਆ ਦੀ ਸ਼ਿਕਾਇਤ ’ਤੇ ਮਾਪਿਆਂ ਸਮੇਤ 6 ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਅੰਮ੍ਰਿਤਸਰ ਨਿਵਾਸੀ ਸੁਖਜਿੰਦਰ ਕੌਰ ਨੇ ਪੁਲਿਸ ਕੋਲ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਭਰਾ ਮੰਗਲ ਸਿੰਘ ਪਿੰਡ ਭੁਬਲੀ ਜ਼ਿਲਾ ਗੁਰਦਾਸਪੁਰ ਦਾ ਵਸਨੀਕ ਹੈ, ਜਿਸ ਦੇ ਤਿੰਨ ਬੱਚੇ ਹਨ ਪਰ ਉਸ ਦਾ ਭਰਾ ਸ਼ਰਾਬ ਜ਼ਿਆਦਾ ਪੀਣ ਕਰਕੇ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਨਹੀਂ ਕਰਦਾ ਸੀ, ਜਿਸ ਕਰਕੇ ਉਸ ਦੀ ਭਰਜਾਈ ਸੁਮਨ ਕੌਰ ਆਪਣੀ ਲੜਕੀ ਗੁਰਪ੍ਰੀਤ ਕੌਰ ਅਤੇ ਲੜਕੇ ਸੁਖਮਨਦੀਪ ਸਿੰਘ ਨੂੰ ਉਸ ਦੇ ਕੋਲ ਛੱਡ ਗਈ।

ਜਦੋਂਕਿ ਉਸ ਦੀ ਭਤੀਜੀ ਦੀ ਉਮਰ ਅਜੇ 16 ਸਾਲ 10 ਮਹੀਨੇ ਹੈ। ਏ.ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਭੂਆ ਦੀ ਸ਼ਿਕਾਇਤ ’ਤੇ ਟੀਂਡਾ ਪੁੱਤਰ ਮੰਗਤਾ ਸਿੰਘ ਨਿਵਾਸੀ ਮੱਖੀ ਕਲਾਂ, ਮੰਗਲ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਭੁਬਲੀ, ਮਨਜੀਤ ਕੌਰ ਪਤਨੀ ਸਵਰਨਾ ਸਿੰਘ ਨਿਵਾਸੀ ਮੱਖੀ ਕਲਾਂ, ਸਵਰਨਾ ਸਿੰਘ, ਸੁਮਨ ਨਿਵਾਸੀ ਭੁਬਲੀ ਅਤੇ ਬਾਬਾ ਨਾਮਕ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉਸ ਨੇ 3 ਸਾਲ ਤਕ ਆਪਣੀ ਭਤੀਜੀ ਗੁਰਪ੍ਰੀਤ ਕੌਰ ਅਤੇ ਭਤੀਜੇ ਸੁਖਮਨਦੀਪ ਸਿੰਘ ਦਾ ਪਾਲਣ ਪੋਸ਼ਣ ਕੀਤਾ ਅਤੇ 17 ਦਸੰਬਰ 2022 ਨੂੰ ਦੋਵਾਂ ਨੂੰ ਇਨ੍ਹਾਂ ਦੀ ਮਾਂ ਕੋਲ ਛੱਡ ਆਈ ਪਰ ਕੁਝ ਦਿਨ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਭਤੀਜੀ ਜੋ ਨਾਬਾਲਗ ਹੈ, ਦਾ ਵਿਆਹ 35 ਸਾਲ ਦੇ ਵਿਅਕਤੀ ਨਾਲ ਕਰ ਦਿੱਤਾ ਹੈ।