ਗੁਰੂ ਨਾਨਕ ਦੇਵ ਜੀ ‘ਤੇ ਅਮਰੀਕਾ ‘ਚ ਬਣੀ ਡਾਕਯੁਮੈਂਟਰੀ 16 ਨੂੰ ਅੰਮ੍ਰਿਤਸਰ ‘ਚ ਵਿਖਾਈ ਜਾਵੇਗੀ

    0
    463

    ਜਲੰਧਰ . ਈਕੋ ਸਿੱਖ ਸੰਸਥਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ ਨੂੰ ਸਮਪ੍ਰਿਤ ਇੱਕ ਡਾਕਯੁਮੈਂਟਰੀ ਫਿਲਮ ਅਮਰੀਕਾ ਵਿੱਚ ਬਣਵਾਈ ਗਈ ਸੀ। ਇਸ ਫਿਲਮ ਦਾ ਪ੍ਰੀਮੀਅਰ 16 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ‘ਚ ਸ਼ਾਮ 5.30 ਵਜੇ ਹੋਵੇਗਾ। ਅਮਰੀਕਾ ਦੇ ਵਾਸ਼ਿੰਗਟਨ ਦੇ ਰਹਿਣ ਵਾਲੇ ਡਾਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਨੂੰ ਵਾਸ਼ਿੰਗਟਨ, ਸ਼ਿਕਾਗੋ, ਲਾਸ ਏਂਜਲਸ ਅਤੇ ਕੋਲਕਾਤਾ ਵਿੱਚ ਵੀ ਵਿਖਾਇਆ ਗਿਆ ਹੈ।

    ਫਿਲਮ ਦਾ ਟ੍ਰੇਲਰ।
    ਡਾਕਟਰ ਰਾਜਵੰਤ ਸਿੰਘ ।

    ਡਾਕਟਰ ਰਾਜਵੰਤ ਨੇ ਦੱਸਿਆ ਕਿ ਉਹ ਚਾਹੁੰਦੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਪ੍ਰਿਤ ਕੁੱਝ ਅਜਿਹਾ ਕੀਤਾ ਜਾਵੇ ਜਿਸ ਨਾਲ ਲੋਕਾਂ ਦੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਗਿਆਨ ਵਿੱਚ ਵਾਧਾ ਕੀਤਾ ਜਾ ਸਕੇ। ਅਮਰੀਕਾ ‘ਚ ਰਹਿੰਦਿਆਂ ਮੈਂ ਵੇਖਿਆ ਕਿ ਉੱਥੇ ਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਘੱਟ ਜਾਣਕਾਰੀ ਹੈ। ਇਸੇ ਤੋਂ ਇਹ ਖਿਆਲ ਆਇਆ ਤੇ ਕੌਮਾਂਤਰੀ ਪੱਧਰ ਦੇ ਫਿਲਮਸਾਜ਼ਾਂ ਤੋਂ ਇਹ ਡਾਕਯੁਮੈਂਟਰੀ ਤਿਆਰ ਕਰਵਾਈ। ਇਸ ਫਿਲਮ ਨੂੰ ਸਿੱਖੀ ਇਤਿਹਾਸ ਬਾਰੇ ਲੋਕਾਂ ਨੂੰ ਜਾਗਰੂਕ ਕਰਣ ਲਈ ਲਾਸ ਏਂਜਲਸ ਵਿੱਖੇ ਬੈਸਟ ਡਾਇਰੈਕਟਰ ਐਵਾਰਡ ਨਾਲ ਵੀ ਨਵਾਜਿਆ ਗਿਆ ਹੈ।

    ਫਿਲਮ ਪ੍ਰੀਮੀਅਰ ਬਾਰੇ ਹੋਰ ਜਾਣਕਾਰੀ ਲੈਣ ਲਈ ਮੋਬਾਇਲ ਨੰ: 95929-02919 ਤੇ ਸੰਪਰਕ ਕੀਤਾ ਜਾ ਸਕਦਾ ਹੈ।  

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।