ਸੀਨੀਅਰ ਵੱਲੋਂ ਕੀਤੀ ਜਾਂਦੀ ਰੈਗਿੰਗ ਤੋਂ ਪ੍ਰੇਸ਼ਾਨ ਹੋ ਕੇ ਦਲਿਤ ਮੈਡੀਕਲ ਵਿਦਿਆਰਥਣ ਨੇ ਦਿੱਤੀ ਜਾਨ, ਵਟਸਐਪ ਚੈਟ ਤੋਂ ਹੋਇਆ ਖੁਲਾਸਾ

0
1273

ਤੇਲਗਾਨਾ | ਹੈਦਰਾਬਾਦ ‘ਚ ਦੇਰ ਰਾਤ ਦਲਿਤ ਮੈਡੀਕਲ ਵਿਦਿਆਰਥੀ ਡੀ. ਪ੍ਰੀਤੀ 26 ਨੇ ਜਾਨ ਦੇ ਦਿੱਤੀ। ਵਿਦਿਆਰਥਣ ਆਪਣੇ ਸੀਨੀਅਰ ਦੀ ਰੈਗਿੰਗ ਤੋਂ ਪ੍ਰੇਸ਼ਾਨ ਸੀ। ਮ੍ਰਿਤਕਾ ਦੇ ਪਿਤਾ ਨਰਿੰਦਰ ਦੀ ਸ਼ਿਕਾਇਤ ‘ਤੇ ਪ੍ਰੀਤੀ ਦੇ ਕਾਲਜ ‘ਚ ਦੂਜੇ ਸਾਲ ਦੀ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀ ਮੁਹੰਮਦ ਅਲੀ ਸੈਫ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਸ ਵਿਰੁੱਧ ਰੈਗਿੰਗ, ਮਰਨ ਲਈ ਮਜਬੂਰ ਅਤੇ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਾਲਜ ਤੇ ਹਸਪਤਾਲ ਪ੍ਰਸ਼ਾਸਨ ’ਤੇ ਲਾਪ੍ਰਵਾਹੀ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਮੇਰੀ ਧੀ ਨੇ ਦੋਵਾਂ ਥਾਵਾਂ ’ਤੇ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਵਿਚਾਲੇ ਵਟਸਐਪ ਚੈਟ ਤੋਂ ਪਤਾ ਲੱਗਦਾ ਹੈ ਕਿ ਆਰੋਪੀ ਪ੍ਰੀਤੀ ਦੀ ਰੈਗਿੰਗ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਟੌਕਸੀਕੋਲੋਜੀ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਜਾਂਚ ਕੀਤੀ ਜਾਵੇਗੀ।