ਤਿੰਨ ਮਹੀਨਿਆਂ ਦੀ ਬੱਚੀ ਦੇ ਇਲਾਜ ਲਈ ਘਰ ਦਵਾਈ ਪਹੁੰਚਾ ਕੇ ਜਲੰਧਰ ਪ੍ਰਸ਼ਾਸਨ ਨੇ ਦਿੱਤੀ ਵੱਡੀ ਰਾਹਤ

    0
    442

    ਜਲੰਧਰ . ਜਲੰਧਰ ਦੀ ਰਹਿਣ ਵਾਲੀ ਤਿੰਨ ਮਹੀਨਿਆਂ ਦੀ ਬੱਚੀ ਅਭੀ ਜਿਸ ਦੀ ਲੈਟਰੀਨ ਪੇਟ ਰਾਹੀਂ ਆਉਣ ਕਰਕੇ ਉਹ ਔਖੀ ਘੜੀ ਵਿਚੋਂ ਲੰਘ ਰਹੀ ਹੈ। ਡਾਕਟਰ ਨੇ ਮਾਪਿਆਂ ਨੂੰ ਦੋ ਅਹਿਮ ਸਰਜਰੀਆਂ ਕਰਵਾਉਣ ਦੀ ਸਲਾਹ ਦਿੱਤੀ ਸੀ ਜਿਸ ਵਿਚੋਂ ਇਕ ਕੀਤੀ ਜਾ ਚੁੱਕੀ ਹੈ ਅਤੇ ਦੂਜੀ ਇਸ ਮਹੀਨੇ ਦੇ ਅਖੀਰ ਤੱਕ ਕੀਤੀ ਜਾਣੀ ਹੈ। ਸ਼ਹਿਰ ਵਿੱਚ ਕਰਫ਼ਿਊ ਲੱਗਣ ਕਰਕੇ ਬੱਚੀ ਦੇ ਮਾਪਿਆਂ ਨੂੰ ਸਰਜਰੀ ਸਬੰਧੀ ਦਵਾਈਆਂ ਪ੍ਰਾਪਤ ਕਰਨ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

    ਮੈਡੀਕਲ ਸਟੋਰਾਂ ਵਾਲੇ ਬੱਚੀ ਦੇ ਮਾਪਿਆਂ ਦੀ ਸਹਾਇਤਾ ਕਰਨ ਤੋਂ ਅਸਮਰੱਥਾ ਪ੍ਰਗਟਾਈ ਹੈ, ਕਿਉਂਕਿ ਜਰੂਰਤ ਦੀਆਂ ਦਵਾਈਆਂ ਕੇਵਲ ਸਰਜੀਕਲ ਸਟੋਰ ‘ਤੇ ਹੀ ਉਪਲਬੱਧ ਸਨ। ਜਿਵੇਂ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਜਰੂਰੀ ਚੀਜਾਂ ਜਿਵੇਂ ਕਰਿਆਣਾ, ਦੁੱਧ ਅਤੇ ਫ਼ਲ ਤੇ ਸਬਜ਼ੀਆਂ ਲਈ ਸੰਪਰਕ ਕਰਨ ਲਈ ਟੈਲੀਫੋਨ ਨੰਬਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਬੱਚੀ ਦੀ ਮਾਤਾ ਨੇ ਡਰੱਗ ਕੰਟਰੋਲਰ ਮਿਸਨ ਕਮਲ ਕੰਬੋਲ ਨਾਲ ਸੰਪਰਕ ਕੀਤਾ ਗਿਆ। ਸਥਿਤੀ ਨੂੰ ਸਮਝਦਿਆਂ ਡਰੱਗ ਕੰਟਰੋਲਰ ਵਲੋਂ ਤੁਰੰਤ ਕਾਰਵਾਈ ਕਰਦਿਆਂ ਜਰੂਰੀ ਦਵਾਈਆਂ ਦੀ ਸਪਲਾਈ ਨੂੰ ਉਨਾਂ ਦੇ ਘਰਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਗਿਆ।

    ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਔਖੀ ਘੜੀ ਵਿਚ ਲੋਕਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਕੀਤਾ। ਉਨ੍ਹਾਂ ਵਲੋਂ ਇਸ ਮੌਕੇ ਖਾਸ ਕਰਕੇ ਸਹਿਤ ਵਿਭਾਗ ਦੇ ਡਰੱਗ ਕੰਟਰੋਲਰ ਅਫ਼ਸਰ ਵਲੀ ਕੀਤੇ ਗਏ ਅਣਥੱਕ ਯਤਨਾਂ ਦੀ ਸ਼ਾਲਾਘਾ ਕੀਤੀ ਗਈ।

    ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਲਈ ਪਾਬੰਦ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰਫ਼ਿਊ ਲੱਗਣ ਕਰਕੇ ਜਰੂਰੀ ਚੀਜਾਂ ਦੀ ਸਪਲਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।