ਵਾਇਸ ਆਫ਼ ਵੂਮੈਨ ਰੂਬੀ ਗੁਪਤਾ ਦੀ ਅਗਵਾਈ ਹੇਠ ਗਰੀਬ ਬਸਤੀਆਂ ‘ਚ ਵਰਤਾਇਆ ਜਾ ਰਿਹੈ ਲੰਗਰ

0
394

ਕੋਰੋਨਾ ਸੰਕਟ ਨਾਲ ਲੜਨ ਨੂੰ ਅਸੀਂ ਪੂਰੀ ਤਰ੍ਹਾਂ ਸਮਰਪਿਤ, ਕੋਈ ਗਰੀਬ ਭੁੱਖਾ ਨਾ ਰਹੇ ਇਹੀ ਕੋਸ਼ਿਸ਼ : ਰੂਬੀ

ਚੰਡੀਗੜ੍ਹ . ਵਾਇਸ ਆਫ਼ ਵੂਮੈਨ ਤੇ ਭਾਜਪਾ ਦੀ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰੂਬੀ ਗੁਪਤਾ ਦੀ ਅਗੁਵਾਈ ਹੇਠ ਮਹਿਲਾਵਾਂ ਵਲੋਂ “ਸੰਕਟ ਦੀ ਇਸ ਘੜੀ ਵਿੱਚ ਗਰੀਬ ਮਜ਼ਦੂਰਾਂ ਦੀਆਂ ਬਸਤੀਆਂ ਅਤੇ ਕਲੋਨਿਆਂ ਵਿੱਚ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਰੂਬੀ ਗੁਪਤਾ ਦਾ ਕਹਿਣਾ ਹੈ ਕਿ ਉਹ ਦਿਨ ਰਾਤ ਸਮਾਜ ਅਤੇ ਦੇਸ਼ ਤੇ ਆਈ ਕੋਰੋਨਾ ਵਾਇਰਸ ਵਿਪਦਾ ਨਾਲ ਲੜਨ ਲਈ ਪੂਰੀ ਤਰ੍ਹਾਂ ਸਮਰਪਿਤ ਹਨ, ਸਾਡੀ ਕੋਸ਼ਿਸ਼ ਹੈ ਕਿ ਕਾਲੋਨੀ ਵਿੱਚ ਕੋਈ ਵੀ ਗਰੀਬ ਮਜ਼ਦੂਰ ਭੁੱਖਾ ਨਾ ਰਹੇ। ਜਿਹੜੇ ਲੋੜਵੰਦ ਸਾਡੇ ਨਾਲ ਸੰਪਰਕ ਨਹੀਂ ਕਰ ਸਕਦੇ ਅਸੀਂ ਉਹਨਾਂ ਤੱਕ ਵੀ ਭੋਜਨ ਮੁਹੱਈਆ ਕਰਵਾ ਰਹੇ ਹਾਂ।

ਜ਼ਿਕਰਯੋਗ ਹੈ ਕਿ ਰੂਬੀ ਗੁਪਤਾ ਦੀ ਅਗਵਾਈ ਹੇਠ ਪਿਛਲੇ 10 ਦਿਨਾਂ ਤੋਂ ਔਰਤਾਂ ਵਲੋਂ ਲੋੜਵੰਦਾਂ ਨੂੰ ਭੋਜਨ ਦੀ ਸੇਵਾ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਲੋਕਾਂ ਨੂੰ ਕੋਰੋਨਵਾਇਰਸ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਮੁਫਤ ਮਾਸਕ ਵੀ ਵੰਡੇ ਜਾ ਰਹੇ ਹਨ। ਰੂਬੀ ਗੁਪਤਾ ਦਾ ਕਹਿਣਾ ਹੈ ਕਿ ਇਹ ਉਪਰਾਲਾ ਸੰਕਟ ਦੀ ਇਸ ਘੜੀ ਵਿੱਚ ਔਰਤਾਂ ਵਲੋਂ ਚੁੱਕੀਆ ਗਿਆ ਸ਼ਲਾਘਾਯੋਗ ਕਦਮ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।