ਫਰੀਦਕੋਟ ‘ਚ ਇਕ ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਪੰਜਾਬ ‘ਚ ਗਿਣਤੀ ਹੋਈ 100

0
1164

ਫਰੀਦਕੋਟ . ਅੱਜ ਸਵੇਰੇ ਫਰੀਦਕੋਟ ਵਿਚ ਇੱਕ ਵਿਅਕਤੀ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਵੇਂ ਮਾਮਲੇ ਨਾਲ ਪੰਜਾਬ ’ਚ ਕੁੱਲ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 100 ਹੋ ਗਈ ਹੈ। ਇਹ ਮਰੀਜ਼ ਫ਼ਰੀਦਕੋਟ ਦੇ ਪਹਿਲੇ ਕੋਰੋਨਾ ਪਾਜੀਟਿਵ ਮਰੀਜ਼ ਦੇ ਸੰਪਰਕ ’ਚ ਆਇਆ ਸੀ।

ਇਸੇ ਲਈ ਉਹ ਵੀ ਇਸ ਵਾਇਰਸ ਤੋਂ ਪੀੜਤ ਹੋ ਗਿਆ। ਕੱਲ੍ਹ ਪੰਜਾਬ ’ਚ ਜਿਹੜੇ 19 ਨਵੇਂ ਕੋਰੋਨਾ–ਮਰੀਜ਼ ਪਾਏ ਗਏ ਸਨ, ਉਨ੍ਹਾਂ ਵਿੱਚੋਂ ਤਿੰਨ ਤਬਲੀਗ਼ੀ ਜਮਾਤ ਨਾਲ ਸਬੰਧਿਤ ਹਨ। ਉਹ ਤਿੰਨੇ ਜਣੇ ਦਿੱਲੀ ਦੇ ਨਿਜਾਮੂਦੀਨ ਵਿਖੇ ਤਬਲੀਗ਼ੀ ਜਮਾਤ ਦੇ ਸਮਾਰੋਹ ’ਚ ਸ਼ਾਮਲ ਹੋਏ ਸਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।