ਪੰਜਾਬ ‘ਚ ਅੱਜ 20 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ, 15 ਜ਼ਿਲ੍ਹੇਆਂ ‘ਚ ਪਹੁੰਚਿਆ ਕੋਰੋਨਾ, ਹੁਣ ਤੱਕ 8 ਮੌਤਾਂ – ਵੇਖੋ ਰਿਪੋਰਟ

  0
  2193

  2 ਮਰੀਜ਼ਾਂ ਦੀ ਹਾਲਤ ਨਾਜ਼ੁਕ, ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ ਹੋਈ 2559

  ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ ਪਹਿਲੀ ਵਾਰ ਇੱਕਠਿਆਂ 20 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕੋਰੋਨਾ ਨਾਲ ਪੰਜਾਬ ਵਿੱਚ 8 ਮੌਤਾਂ ਹੋ ਚੁੱਕੀਆਂ ਹਨ, ਸ਼ਕੀ ਮਾਮਲੇ ਵੱਧ ਕੇ 2559 ਹੋ ਗਏ ਹਨ। ਕੁੱਲ ਐਕਟੀਵ ਕੇਸ 79 ਹਨ। ਇਨ੍ਹਾਂ ਵਿਚੋਂ 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 256 ਮਾਮਲਿਆਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।

  ਪੜ੍ਹੋ, ਸੂਬੇ ਦੇ ਕਿਸ ਜਿਲ੍ਹੇ ਵਿੱਚ ਕਿੰਨੇ ਮਰੀਜ਼ ਆਏ ਸਾਹਮਣੇ

  ਪੰਜਾਬ ਵਿਚ ਕੇਸਾਂ ਦੀ ਗਿਣਤੀ ਵੱਧ ਕੇ 99 ਹੋ ਗਈ ਹੈ। ਮੁਹਾਲੀ ਵਿਚੋਂ 26 ਕੇਸ , ਨਵਾਂਸ਼ਹਿਰ ਤੋਂ 19, ਅੰਮ੍ਰਿਤਸਰ ਤੋਂ 10, ਹੁਸ਼ਿਆਰਪੁਰ ਤੋ 7, ਜਲੰਧਰ ਤੋਂ 6 ਕੇਸ , ਲੁਧਿਆਣਾ ਤੋਂ 6, ਮਾਨਸਾ ਤੋਂ 5, ਮੋਗਾ ਤੋਂ 4, ਰੂਪਨਗਰ ਤੋਂ 3 ਕੇਸ, ਫਤਿਹਗੜ੍ਹ ਸਾਹਿਬ ਤੋਂ 2, ਪਟਿਆਲਾ ਅਤੇ ਫਰੀਦਕੋਟ ਤੋਂ 1-1 ਕੇਸ , ਪਠਾਨਕੋਟ ਤੋ 7 ਕੇਸ ,ਬਰਨਾਲਾ ਅਤੇ ਕਪੂਰਥਲਾ ਤੋਂ ਵੀ 1-1 ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 8 ਲੋਕਾਂ ਦੀ ਮੌਤ ਅਤੇ 14 ਲੋਕ ਠੀਕ ਹੋਏ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ।

  ਅੱਜ ਮੌਹਾਲੀ ਦੇ ਪਿੰਡ ਜਵਾਹਰਪੁਰ ਵਿਚ 7 ਹੋਰ ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਪ੍ਰਸ਼ਾਸਨ ਨੇ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਪੰਜਾਬ ਭਰ ਵਿਚੋਂ ਹੁਣ ਤੱਕ ਮੋਹਾਲੀ ਦਾ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਮੋਗਾ ‘ਚ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਮਰਕਜ਼ ਤੋਂ ਜਮਾਤੀ ਪਰਤਿਆ ਸੀ। ਇਹ ਵਿਅਕਤੀ ਮੂਲ ਰੂਪ ਤੋਂ ਮੁੰਬਈ ਦਾ ਰਹਿਣ ਵਾਲਾ ਵਿਅਕਤੀ ਹੈ।ਇਸ ਤੋਂ ਇਲਾਵਾ 8 ਜਮਾਤੀਆਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ।

  ਪਠਾਨਕੋਟ ਦੇ 77 ਸਾਲਾ ਸ਼ਖਸ ਦੀ ਰਿਪੋਰਟ ਪਾਜ਼ੀਟਿਵ

  ਪਠਾਨਕੋਟ ਦੇ ਸੁਜਾਨਪੁਰ ਵਿਚ ਕੋਰੋਨਾ ਵਾਇਰਸ ਦੇ 75 ਸਾਲਾ ਮਹਿਲਾ ਰਾਜ ਰਾਣੀ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਮਹਿਲਾ ਦੇ ਸੰਪਰਕ ਵਿਚ ਆਉਣ ਵਾਲਿਆ ਵਿਚੋਂ 30 ਲੋਕਾਂ ਦੇ ਸੈਂਪਲ ਲਏ ਸਨ। ਇਹਨਾਂ ਵਿਚੋਂ 7 ਵਿਅਕਤੀਆ ਦੀ ਰਿਪੋਰਟ ਸਾਹਮਣੇ ਆਈ ਹੈ। ਇਹਨਾਂ 7 ਵਿਚੋਂ 6 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਇਕ 77 ਸਾਲਾ ਸ਼ਖਸ ਦੀ ਰਿਪੋਰਟ ਪਾਜ਼ੀਟਿਵ ਹੈ। ਇਹ ਵਿਅਕਤੀ ਉਸ ਮਹਿਲਾ ਦਾ ਪਤੀ ਦੱਸਿਆ ਜਾ ਰਿਹਾ ਹੈ।

  Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2UXezH7 ‘ਤੇ ਕਲਿੱਕ ਕਰੋ।