ਸ਼ਰਾਬ ਤਸਕਰੀ ਦੀ ਇਤਲਾਹ ਦੇਣ ਵਾਲੇ ਨੂੰ ਹੁਣ ਪੰਜਾਬ ਸਰਕਾਰ ਦੇਵੇਗੀ ਇਨਾਮ

0
2911

ਐਸਏਐਸ ਨਗਰ . ਸ਼ਰਾਬ ਤਸਕਰੀ ਰੋਕਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਲੋਕਾਂ ਨੂੰ ਸੰਘਰਸ਼ ਨਾਲ ਜੁੜਨ ਅਤੇ ਸ਼ਰਾਬ ਤਸਕਰੀ ਦੀ ਰਿਪੋਰਟ ਕਰਨ ਲਈ ਕਾਲ/ਵਟਸਐਪ ਕਰਨ ਦੀ ਅਪੀਲ ਕੀਤੀ ਹੈ।

ਡੀਸੀ ਨੇ ਦੱਸਿਆ, ਕੋਈ ਵੀ ਵਿਅਕਤੀ 98884 22998 ਨੰਬਰ ‘ਤੇ ਫੋਨ ਜਾਂ ਵਟਸਐਪ ਕਰਕੇ ਸੰਦੇਸ਼ ਭੇਜ ਕੇ ਜਾਂ ਕੰਟਰੋਲ ਰੂਮ ਨੰਬਰ 0172-2219506 ‘ਤੇ ਕਾਲ ਕਰਕੇ ਸ਼ਰਾਬ ਦੀ ਤਸਕਰੀ ਦੇ ਬਾਰੇ ਸੂਹ ਦੇ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਾਬ ਦੀ ਤਸਕਰੀ ‘ਤੇ ਕਾਬੂ ਪਾਉਣ ਲਈ ਇਕ ਸਖ਼ਤ ਪ੍ਰਣਾਲੀ ਵਿਕਸਤ ਕੀਤੀ ਹੈ। ਅਸੀਂ ਚੌਕਸੀ, ਨਾਕੇ, ਅਚਨਚੇਤ ਜਾਂਚ ਅਤੇ ਛਾਪੇਮਾਰੀ ਵਧਾ ਰਹੇ ਹਾਂ ਅਤੇ ਲੋਕਾਂ ਨੂੰ ਨਾਲ ਜੋੜ ਰਹੇ ਹਾਂ ਕਿਉਂਕਿ ਉਹ ਆਪਣੇ ਗੁਆਂਢ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਬਾਰੇ ਚੰਗੇ ਮੁਖਬਰ ਹੋ ਸਕਦੇ ਹਨ। ਜਾਣਕਾਰੀ ਦੇਣ ਵਾਲੇ ਦਾ ਪੂਰਾ ਨਾਮ ਗੁਪਤ ਰੱਖਿਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਮੁਖਬਰ ਨੂੰ ਇਨਾਮ ਦੇਵੇਗਾ ਜਿਸਦੀ ਸੂਹ ਤੋਂ ਨਜਾਇਜ ਸ਼ਰਾਬ ਨੂੰ ਜਬਤ ਕੀਤਾ ਗਿਆ।