ਧੂਰੀ ਵਾਲਾ ਟੋਲ ਪਲਾਜ਼ੇ ਦੀ ਮੁੱਕ ਗਈ ਸੀ ਮਿਆਦ, ਭਗਵੰਤ ਮਾਨ ਨੇ ਬੰਦ ਕਰਵਾਉਣ ਦਾ ਕੀਤਾ ਡਰਾਮਾ – ਦਲਬੀਰ ਗੋਲਡੀ

0
5355

ਸੰਗਰੂਰ |  ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਿੱਧਾ ਹਮਲਾ ਕੀਤਾ ਹੈ। ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੰਗਰੂਰ ਵਿੱਚ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਆਪਣੇ-ਆਪ ਵਿੱਚ ਹਾਸੋਹੀਣਾ ਹੈ ਕਿਉਂਕਿ ਟੋਲ ਪਲਾਜ਼ਾ ਰਾਤ 12 ਵਜੇ ਬੰਦ ਹੋਣਾ ਸੀ।

ਉਨ੍ਹਾਂ ਕਿਹਾ ਕਿ ਉਹ ਇਸ ਟੋਲ ਪਲਾਜ਼ਾ ਖ਼ਿਲਾਫ਼ ਤਿੰਨ ਸਰਕਾਰਾਂ ਵਿੱਚ ਲੜਾਈ ਲੜ ਚੁੱਕੇ ਹਨ। ਟੋਲ ਪਲਾਜ਼ਾ ਵਾਲਿਆਂ ਨੇ ਮੇਰੇ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਹੈ, ਜਿਸ ਵਿੱਚ ਉਹ ਮੇਰੇ ਤੋਂ 35 ਲੱਖ ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਮੰਗ ਰਹੇ ਹਨ। ਗੋਲਡੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਵਕੀਲ ਇਹ ਕੇਸ ਲੜ ਰਹੇ ਹਨ ਕਿਉਂਕਿ ਉਨ੍ਹਾਂ ਨੇ ਟੋਲ ਪਲਾਜ਼ਾ ਦੇ ਸਮਾਨਾਂਤਰ ਸੜਕ ਬਣਾਈ ਹੈ ਜਿਸ ਤੋਂ ਲੋਕ ਲੰਘਦੇ ਹਨ।

ਗੋਲਡੀ ਨੇ ਕਿਹਾ ਕਿ ਟੋਲ ਪਲਾਜ਼ਾ ਦਾ ਮੈਨੇਜਰ ਇਸ ਲਈ ਉਸ ਤੋਂ ਹਰਜਾਨੇ ਦੀ ਮੰਗ ਕਰ ਰਿਹਾ ਹੈ। ਨੇ ਕਿਹਾ ਕਿ ਭਗਵੰਤ ਮਾਨ ਨੂੰ ਪਤਾ ਸੀ ਕਿ ਰਾਤ ਨੂੰ ਟੋਲ ਪਲਾਜ਼ਾ ਬੰਦ ਹੋ ਜਾਵੇਗਾ। ਇਸ ਤੋਂ ਪਹਿਲਾਂ ਉਸ ਨੇ ਇਹ ਡਰਾਮਾ ਕੀਤਾ ਸੀ। ਇਸ ਦਾ ਮੁੱਖ ਕਾਰਨ ਸਿਰਫ਼ ਹਿਮਾਚਲ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਹਨ।

ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਮਿਆਦ ਪੁੱਗਣ ਤੋਂ ਇੱਕ ਘੰਟਾ ਪਹਿਲਾਂ ਤੱਕ ਟੋਲ ਪਲਾਜ਼ਾ ਬੰਦ ਨਹੀਂ ਕਰਵਾ ਸਕੇ, ਜਦੋਂ ਸਮਾਂ ਸੀਮਾ ਪੂਰੀ ਹੋਈ ਤਾਂ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ। ਸਾਬਕਾ ਵਿਧਾਇਕ ਨੇ ਕਿਹਾ ਕਿ ਜਦੋਂ ਤੋਂ ਇਹ ਮਾਮਲਾ ਹਾਈਕੋਰਟ ਤੱਕ ਪਹੁੰਚਿਆ ਹੈ ਅਤੇ ਮੁੱਖ ਮੰਤਰੀ ਨੂੰ ਵੀ ਪਤਾ ਸੀ ਕਿ ਟੋਲ ਪਲਾਜ਼ਾ ਦੀ ਮਿਆਦ ਨਹੀਂ ਵਧਾਈ ਜਾ ਰਹੀ, ਉਸ ਨੇ ਇਹ ਸਾਰਾ ਡਰਾਮਾ ਕੀਤਾ।