ਧੋਨੀ ਨੂੰ ਪਹਿਲੀ ਵਾਰ ਜਲੰਧਰੋਂ ਸੋਮਿਤ ਕੋਹਲੀ ਨੇ ਭੇਜੀ ਸੀ ਕ੍ਰਿਕਟ ਕਿੱਟ, ਪੜ੍ਹੋ ਦਿਲਚਸਪ ਕਹਾਣੀ

0
9801

ਜਲੰਧਰ . ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹਨਾਂ ਦੀ ਕ੍ਰਿਕਟ ਦੁਨੀਆਂ ਦੀਆਂ ਕਈਆਂ ਯਾਦਾਂ ਲੋਕ ਹੁਣ ਤਾਜ਼ਾ ਕਰ ਰਹੇ ਹਨ।

ਮਹਿੰਦਰ ਸਿੰਘ ਧੋਨੀ ਦੀਆਂ ਜਲੰਧਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ। ਜਲੰਧਰ ਵਿੱਚ ਬਹੁਤ ਸਾਰੇ ਲੋਕ ਮਹਿੰਦਰ ਸਿੰਘ ਧੋਨੀ ਨਾਲ ਜੁੜੇ ਹੋਏ ਨੇ। ਉਨ੍ਹਾਂ ਲੋਕਾਂ ਨੂੰ ਧੋਨੀ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਦੀ ਖਬਰ ਨੇ ਹੈਰਾਨ ਕਰ ਦਿੱਤਾ।  ਧੋਨੀ ਨੇ ਆਪਣੇ ਕ੍ਰਿਕਟ ਕੈਰੀਅਰ ਵਿਚ ਹਮੇਸ਼ਾ ਜਿਨ੍ਹਾਂ ਬੱਲ੍ਹਿਆਂ ਨਾਲ ਕ੍ਰਿਕਟ ਖੇਡੀ ਉਨ੍ਹਾਂ ਬੱਲ੍ਹਿਆ ਨੂੰ ਬਣਾਉਣ ਵਾਲੇ ਜਲੰਧਰ ਦੇ ਬੀਟ ਆਲ ਸਪੋਰਟਸ ਕੰਪਨੀ ਦੇ ਖੇਡ ਉਦਯੋਗਪਤੀ ਸੋਮਿਲ ਕੋਹਲੀ ਵੀ ਅਜੇ ਤੱਕ ਇਸ ਗੱਲ ਤੋਂ ਹੈਰਾਨ ਨੇ ਕਿ ਅਚਾਨਕ ਧੋਨੀ ਨੇ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਕਿਉ ਲੈ ਲਿਆ ਹੈ। ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਨਾਲ ਆਪਣੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਜਿਨ੍ਹਾਂ ਬੱਲ੍ਹਿਆ ਨਾਲ ਕ੍ਰਿਕਟ ਮੈਚ ਖੇਡਦੇ ਸਨ ਉਹ ਸਾਰੇ ਬੱਲੇ ਜਲੰਧਰ ਤੋਂ ਉਹਨਾਂ ਦੀ ਫੈਕਟਰੀ ਤੋਂ ਬਣ ਕੇ ਜਾਂਦੇ ਸਨ।

ਸੋਮਿਤ ਕੋਹਲੀ ਨੇ ਅੱਗੇ ਦੱਸਿਆ ਕਿ ਉਹਨਾਂ ਦੀ ਇੰਡਸਟਰੀ ਵੱਲੋਂ ਬਹੁਤ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਦੇ ਬੱਲੇ ਅਤੇ ਹੋਰ ਕ੍ਰਿਕਟ ਦਾ ਸਮਾਂ ਬਣਾ ਕੇ ਦਿੱਤਾ ਗਿਆ ਹੈ ਪਰ ਮਹਿੰਦਰ ਸਿੰਘ ਧੋਨੀ ਵਰਗਾ ਸ਼ਾਂਤ ਸੁਭਾਅ ਤੇ ਜ਼ਮੀਨ ਨਾਲ ਜੁੜਿਆ ਸ਼ਕਸ ਹੋਰ ਕੋਈ ਨਹੀਂ ਹੋ ਸਕਦਾ। ਉਹਨਾਂ ਨੇ ਮਹਿੰਦਰ ਸਿੰਘ ਧੋਨੀ ਨਾਲ ਆਪਣੇ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਯਾਦਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ । ਮਹਿੰਦਰ ਸਿੰਘ ਧੋਨੀ ਦੇ ਕ੍ਰਿਕਟ ਤੋਂ ਰਿਟਾਇਰਮੈਂਟ ਲੈਣ ਤੇ ਉਨ੍ਹਾਂ ਦਾ ਕਹਿਣਾ ਹੈ ਕਿ 1998 ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪਹਿਲੀ ਕ੍ਰਿਕਟ ਕਿੱਟ ਰਾਂਚੀ ਭੇਜੀ ਸੀ ਤੇ ਅੱਜ 22 ਸਾਲ ਹੋ ਗਏ ਨੇ ਉਨ੍ਹਾਂ ਨੂੰ ਐਮਐਸ ਧੋਨੀ ਦੇ ਨਾਲ ਇੱਕ ਰਿਸ਼ਤੇ ਦੀ ਤਾਰ ਜੁੜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਰ ਇੱਕ ਕ੍ਰਿਕਟਰ ਬਾਖੂਬੀ ਜਾਣਦਾ ਹੈ ਪਰ ਜੋ ਪਿਆਰ ਉਨ੍ਹਾਂ ਦਾ ਐਮਐਸ ਧੋਨੀ ਦੇ ਨਾਲ ਰਿਹਾ ਉਹ ਸਭ ਨਾਲੋਂ ਵੱਖਰਾ ਹੈ।

ਉਨ੍ਹਾਂ ਕਿਹਾ ਕਿ ਰਾਂਚੀ ਵਿੱਚ ਜਦੋਂ ਉਨ੍ਹਾਂ ਨੇ ਸ਼ੁਰੂਆਤੀ ਦਿਨਾਂ ਵਿੱਚ ਸੰਘਰਸ਼ ਕਰਨਾ ਸ਼ੁਰੂ ਕੀਤਾ ਉਹ ਅੱਜ ਤੱਕ ਉਨ੍ਹਾਂ ਦਿਨਾਂ ਨੂੰ ਨਹੀਂ ਭੁੱਲਿਆ ਕਿ ਜਦੋਂ ਉਸਨੂੰ ਬਾਲ ਲੈਣ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਹ ਅੱਜ ਵੀ ਮੈਨੂੰ ਬਾਖ਼ੂਬੀ ਯਾਦ ਕਰਦਾ ਹੈ। ਇੱਥੇ ਤੱਕ ਕਿ ਚਾਰ ਸਾਲ ਬਾਅਦ ਜਿਹੜਾ ਵਰਲਡ ਕੱਪ ਹੁੰਦਾ ਹੈ ਉਸ ਵਿੱਚ ਕਰੋੜਾਂ ਦੀ ਐਡ ਛੱਡ ਕੇ ਉਸ ਨੇ ਮੇਰੇ ਲੋਗੋ ਲਗਾ ਕੇ ਹੀ ਮੈਚ ਖੇਡਿਆ। ਜਿਸ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਮਾਹੀ ਨੂੰ ਪੈਸੇ ਦੇ ਨਾਲ ਬਿਲਕੁਲ ਵੀ ਪਿਆਰ ਨਹੀਂ ਹੈ।