ਧਨਤੇਰਸ ਦਾ ਤਿਉਹਾਰ ਸ਼ਨੀਵਾਰ ਨੂੰ, ਜਾਣੋ ਕਿੰਨੇ ਵਜੇ ਖਰੀਦਦਾਰੀ ਕਰਨ ਦਾ ਹੋਵੇਗਾ ਸ਼ੁੱਭ ਮਹੁਰਤ, ਕਿਵੇਂ ਘਰ ਆਵੇਗੀ ਲਕਸ਼ਮੀ

0
3602

ਚੰਡੀਗੜ੍ਹ/ਜਲੰਧਰ/ਅੰਮ੍ਰਿਤਸਰ/ਲੁਧਿਆਣਾ | ਦਿਵਾਲੀ ਤੋਂ 2 ਦਿਨ ਪਹਿਲਾਂ ਮਨਾਏ ਜਾਂਦੇ ਧਨਤੇਰਸ ਤਿਉਹਾਰ ਨੂੰ ਲੈ ਕੇ ਬੜੀਆਂ ਮਾਨਤਾਵਾਂ ਨੂੰ ਲੋਕ ਮੰਨਦੇ ਹਨ। ਇਹ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਵਾਰ ਇਹ ਸ਼ਨੀਵਾਰ 22 ਅਕਤੂਬਰ ਨੂੰ ਮਨਾਇਆ ਜਾਵੇਗਾ। ਧਾਰਮਿਕ ਗ੍ਰੰਥਾਂ ਮੁਤਾਬਿਕ ਭਗਵਾਨ ਧਨਵੰਤਰੀ ਅੰਮ੍ਰਿਤ ਦੇ ਕਲਸ਼ ਨਾਲ ਪੈਦਾ ਹੋਏ ਸਨ ਇਸ ਲਈ ਇਹ ਦਿਨ ਭਾਂਡੇ ਖਰੀਦਣ ਦੀ ਪਰੰਪਰਾ ਬਣ ਗਈ।

ਲੋਕ ਇਸ ਦਿਨ ਧਨਵੰਤਰੀ ਦੇਵ ਦੇ ਨਾਲ-ਨਾਲ ਲਕਸ਼ਮੀ ਅਤੇ ਕੁਬੇਰ ਦੀ ਵੀ ਪੂਜਾ ਕਰਦੇ ਹਨ। ਲੋਕ ਭਾਂਡੇ, ਸੋਨਾ, ਚਾਂਦੀ, ਗਹਿਣੇ, ਗੱਡੀਆਂ, ਘਰ ਵੀ ਖਰਦੀਦੇ ਹਨ। ਇਸ ਦਿਨ ਖਰੀਦਾਰੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਖਰੀਦਾਰੀ ਕਰਨ ਦਾ ਵੀ ਸ਼ੁੱਭ ਮਹੁਰਤ ਹੁੰਦਾ ਹੈ।

ਪੰਡਤਾਂ ਮੁਤਾਬਿਕ ਸ਼ਨੀਵਾਰ ਨੂੰ ਖਰੀਦਾਰੀ 7 ਵਜੇ ਤੋਂ ਬਾਅਦ ਕੀਤੀ ਜਾਵੇ ਤਾਂ ਚੰਗਾ ਹੋਵੇਗਾ। ਸ਼ੁੱਭ ਸਮਾਂ 7.03 ਵਜੇ ਸ਼ੁਰੂ ਹੋ ਜਾਣਾ ਹੈ ਤੇ ਰਾਤ 10.39 ਤੱਕ ਰਹੇਗਾ। ਇਸ ਦੌਰਾਨ ਚੀਜ਼ਾਂ ਖਰੀਦਣ ਦੇ ਨਾਲ ਘਰ ਲਕਸ਼ਮੀ ਦੀ ਕ੍ਰਿਪਾ ਹੋਵੇਗੀ।

ਧਨਤੇਰਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਝਾੜੂ ਖਰੀਦਣਾ ਵੀ ਸ਼ੁੱਭ ਹੁੰਦਾ ਹੈ, ਕਿਉਂਕਿ ਇਹ ਲਕਸ਼ਮੀ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ। ਝਾੜੂ ਨਾਲ ਸਫਾਈ ਹੁੰਦੀ ਹੈ ਤੇ ਨਕਾਰਾਤਮਕਤਾ ਨੂੰ ਦੂਰ ਕੀਤਾ ਜਾਂਦਾ ਹੈ। ਕੁਝ ਲੋਕ ਲਕਸ਼ਮੀ ਯੰਤਰ, ਕੁਬੇਰ ਯੰਤਰ, ਲਕਸ਼ਮੀ-ਗਣੇਸ਼ ਦੀ ਮੂਰਤੀ ਵੀ ਖਰੀਦਦੇ ਹਨ। ਧਨਤੇਰਸ ਦੀ ਪੂਜਾ ਦਾ ਸ਼ੁੱਭ ਸਮਾਂ 4.33 ਵਜੇ ਸ਼ੁਰੂ ਹੋ ਜਾਵੇਗਾ। ਇਹ ਅਗਲੇ ਦਿਨ ਐਤਵਾਰ 23 ਅਕਤੂਬਰ ਸ਼ਾਮ 5 ਵਜੇ ਤੱਕ ਕੀਤੀ ਜਾ ਸਕਦੀ ਹੈ।