ਗਵਰਨਰ ਦੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ‘ਤੇ ਤੱਤੇ ਹੋਏ ਧਾਲੀਵਾਲ, ਕਿਹਾ- ਗਵਰਨਰ ਸਾਬ੍ਹ ਉਹੀ ਕੰਮ ਕਰਨ, ਜੋ ਕਰਨੇ ਚਾਹੀਦੇ ਆ

0
493

ਅੰਮ੍ਰਿਤਸਰ| ਪੰਜਾਬ ਦੇ ਗਵਰਨਰ ਬੀਐਨ ਪੁਰੋਹਿਤ ਅੱਜਕਲ੍ਹ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਉਤੇ ਹਨ। ਇਸ ਮੁੱਦੇ ਉਤੇ ਹੁਣ ਸਿਆਸਤ ਤੇਜ਼ ਹੋ ਚੁੱਕੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਉਤੇ ਇਤਰਾਜ਼ ਜਤਾਇਆ ਹੈ।

ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਹੈ ਕਿ ਗਵਰਨਰ ਨੂੰ ਉਹੀ ਕੰਮ ਕਰਨੇ ਚਾਹੀਦੇ ਹਨ, ਜੋ ਉਨ੍ਹਾਂ ਨੂੰ ਕਰਨੇ ਚਾਹੀਦੇ ਹਨ। ਉਨ੍ਹਾਂ ਦਾ ਕੰਮ ਪੰਜਾਬ ਦੇ ਮਸਲਿਆਂ ਨੂੰ ਕੇਂਦਰ ਅੱਗੇ ਰੱਖਣਾ ਹੈ। ਉਹ ਪੰਜਾਬ ਤੇ ਕੇਂਦਰ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਨ।

ਦੂਜੇ ਪਾਸੇ ਬਲਬੀਰ ਸਿੰਘ ਸਿੱਧੂ ਦਾ ਵੀ ਇਸ ਬਾਰੇ ਬਿਆਨ ਆਇਆ ਹੈ, ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਕਿਸੇ ਗਵਰਨਰ ਨੂੰ ਇਸ ਤਰ੍ਹਾਂ ਕਰਦੇ ਦੇਖਿਆ ਹੈ।