ਢੱਡਰੀਆਂਵਾਲੇ ਦਾ ਅੰਮ੍ਰਿਤਪਾਲ ਸਿੰਘ ‘ਤੇ ਤਿੱਖਾ ਤੰਜ, ਕਿਹਾ – ਜਿਹੜਾ ਵਿਅਕਤੀ ਪਤਨੀ ਦੀ ਫੋਟੋ ਦੇਣ ਤੋਂ ਡਰਦਾ ਹੋਵੇ, ਉਹ ਕੌਮ ਲਈ ਜਾਨ ਕੀ ਦੇਵੇਗਾ

0
515

ਚੰਡੀਗੜ੍ਹ | ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਕ ਵਾਰ ਫਿਰ ਸ਼ਬਦਾਂ ਦਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਅੱਜ ਕੱਲ ਲੋਕ ਗਰਮ ਸਟੇਟਮੈਂਟਾਂ ਤਾਂ ਦਿੰਦੇ ਹਨ ਪਰ ਇਸ ਗੱਲ ਤੋਂ ਵੀ ਡਰਦੇ ਹਨ ਕਿ ਕਿਤੇ ਮੇਰੀ ਘਰ ਵਾਲੀ ਦੀ ਫੋਟੋ ਕਿਸੇ ਦੇ ਸਾਹਮਣੇ ਨਾ ਆ ਜਾਵੇ। ਉਨ੍ਹਾਂ ਕਿਹਾ ਕਿ ਕੌਮ ਦੇ ਆਗੂ ਇੰਝ ਦੇ ਨਹੀਂ ਹੁੰਦੇ, ਆਗੂ ਤਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਰਗੇ ਹੁੰਦੇ ਹਨ, ਜਿਨ੍ਹਾਂ ਨੇ ਕੌਮ ਲਈ ਆਪਣੇ ਪੁੱਤ ਤੱਕ ਵੀ ਵਾਰ ਦਿੱਤੇ।

ਇਹ ਤਾਂ ਸਿਰਫ ਗੱਲਾਂ ਕਰਨ ਯੋਗੇ ਹਨ, ਇਸ ਲਈ ਸਾਨੂੰ ਸਿਰਫ ਕਥਨੀ ਦੇਖ ਆਪਣੀ ਰਾਇ ਨਹੀਂ ਬਣਾਉਣੀ ਚਾਹੀਦੀ। ਸਾਨੂੰ ਸਮੁੱਚਤਾ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਆਪਣੀ ਪਤਨੀ ਦੀ ਫੋਟੋ ਦੇਣ ਤੋਂ ਡਰਦਾ ਹੋਵੇ, ਉਹ ਭਲਾ ਕੌਮ ਲਈ ਜਾਨ ਕੀ ਦੇਵੇਗਾ। ਇਸ ਲਈ ਸਾਨੂੰ ਕਿਸੇ ਵੀ ਵਿਅਕਤੀ ਦੀ ਕਥਨੀ ਨਹੀਂ ਕਰਨੀ ਨੂੰ ਦੇਖਣਾ ਚਾਹੀਦਾ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਜਲੰਧਰ ਵਿਖੇ ਗੁਰਦੁਆਰਾ ਸਾਹਿਬ ‘ਚੋਂ ਫ਼ਰਨੀਚਰ ਕੱਢ ਕੇ ਅੱਗ ਲਾਉਣ ਦੇ ਮਾਮਲੇ ‘ਤੇ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਸੀ ਕਿ ਕੁਰਸੀਆਂ ‘ਤੇ ਬੈਠ ਕੇ ਗੁਰੂ ਘਰ ਦੀ ਜਾਂ ਗੁਰੂ ਦੀ ਬੇਅਦਬੀ ਨਹੀਂ ਹੁੰਦੀ। ਉਨ੍ਹਾਂ ਕਿਹਾ ਸੀ ਕਿ ਬੇਅਦਬੀ ਉਹ ਹੁੰਦੀ ਹੈ ਜਿੱਥੇ ਗੁਰੂ ਦਾ ਨਾਮ ਵਰਤ ਕੇ ਨਿਜੀ ਜ਼ਮੀਨਾਂ ਬਣਾਈਆਂ ਜਾਂਦੀਆਂ ਹਨ।