ਡੇਰਾਬੱਸੀ | ਡੇਰਾਬੱਸੀ ਨੇੜੇ ਹੰਡੇਸਰਾ ਵਿਚ ਇੱਕ ਪਿਤਾ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਿਤਾ ਨੇ ਆਪਣੇ ਤਿੰਨ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਿਤਾ ਨੇ ਨਾਬਾਲਗ ਬੱਚਿਆਂ ‘ਤੇ ਕਿਰਪਾਨ ਨਾਲ ਵਾਰ ਕੀਤੇ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਫਿਲਹਾਲ ਬੱਚੇ ਹਸਪਤਾਲ ‘ਚ ਦਾਖਲ ਹਨ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦਾ ਪਿਛਲੇ ਤਿੰਨ ਸਾਲਾਂ ਤੋਂ ਝਗੜਾ ਚੱਲ ਰਿਹਾ ਹੈ ਅਤੇ ਹੁਣ ਪਤਨੀ ਉਸ ਨਾਲ ਨਹੀਂ ਰਹਿੰਦੀ।
ਬੱਚਿਆਂ ਨੇ ਆਪਣੀ ਘਟਨਾ ਬਿਆਨ ਕੀਤੀ। ਉਨ੍ਹਾਂ ਦੱਸਿਆ ਕਿ ਪਿਤਾ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਖਾਣ ਲਈ ਵੀ ਨਹੀਂ ਦਿੰਦਾ। ਇਸ ਦੇ ਨਾਲ ਹੀ ਉਹ ਘਰ ਦਾ ਸਾਰਾ ਕੰਮ ਵੀ ਕਰਵਾਉਂਦਾ ਹੈ। ਬੱਚਿਆਂ ਦੀ ਮਾਂ ਨੇ ਦੱਸਿਆ ਕਿ ਉਹਨਾਂ ਦਾ ਤਿੰਨ ਸਾਲ ਤੋਂ ਕੇਸ ਚੱਲ ਰਿਹਾ ਹੈ ਅਤੇ ਪਤੀ ਨੇ ਉਸ ਨੂੰ ਵੀ ਘਰੋਂ ਕੱਢ ਦਿੱਤਾ ਸੀ।