ਜੇਐਨਯੂ ਮਸਲੇ ‘ਤੇ ਦਰਦ ਵੀ ਹੁੰਦਾ ਹੈ ਅਤੇ ਦੁੱਖ ਵੀ- ਦੀਪਿਕਾ ਪਾਦੂਕੋਨ

0
522

ਨਵੀਂ ਦਿੱਲੀ. ਜੇਐਨਯੂ ਮਾਮਲੇ ‘ਚ ਟ੍ਰੋਲ ਹੋ ਰਹੀ ਦੀਪਿਕਾ ਪਾਦੂਕੋਨ ਨੇ ਇਕ ਇੰਟਰਵਿਊ ‘ਚ ਕਿਹਾ ਕਿ ਮੈਂ ਜੋ ਕਿਹਣਾ ਸੀ ਦੋ ਸਾਲ ਪਹਿਲਾਂ ਜੱਦ ਪਦਮਾਵਤ ਫ਼ਿਲਮ ਆਈ ਸੀ ਉਦੋਂ ਹੀ ਕਹਿ ਦਿੱਤਾ ਸੀ। ਜੇਐਨਯੂ ‘ਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਵੇਖਕੇ ਦਰਦ ਵੀ ਹੁੰਦਾ ਹੈ ਅਤੇ ਦੁੱਖ ਵੀ। ਦੀਪਿਕਾ ਇਕ ਨਿਜੀ ਟੀਵੀ ਚੈਨਲ ਨਾਲ ਗੱਲਬਾਤ ਕਰ ਰਹੇ ਸਨ ਜਿਸ ‘ਚ ਉਹਨਾਂ ਨੇ ਇਹ ਸਭ ਕਿਹਾ।

Deepika Padukone at JNU

ਮੰਗਲਵਾਰ ਸ਼ਾਮ ਨੂੰ ਅਚਾਨਕ ਦੀਪਿਕਾ ਰਾਤ ਕਰੀਬ ਪੌਣੇ ਅੱਠ ਵਜੇ ਜੇਐਨਯੂ ਪਹੁੰਚੀ ਅਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮਿਲੀ। ਦੀਪਿਕਾ ਨੇ ਸੰਬੋਧਨ ਨਹੀਂ ਕੀਤਾ। ਹਾਲਾਂਕਿ ਦੀਪਿਕਾ ਦੀ ਮੌਜੂਦਗੀ ‘ਚ ਕਨ੍ਹਈਆ ਕੁਮਾਰ ਨੇ ਅੰਬੇਡਕਰ ਦੇ ਨਾਰੇ ਲਗਾਏ। ਇਸ ਮਾਮਲੇ ‘ਚ ਕੁਝ ਲੋਕਾਂ ਨੇ ਦੀਪਿਕਾ ਦਾ ਸਾਥ ਦਿੰਦੇ ਹੋਏ  ਅਤੇ ਕੁਝ ਨੇ ਵਿਰੋਧ ਕਰਦੇ ਹੋਏ  ਦਾ ਇਸਤਮਾਲ ਕਰਕੇ ਟਵੀਟ ਕੀਤੇ।

ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ https://chat.whatsapp.com/Fb9tOwA2fVfLyWX0sBTcdM ‘ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।