ਆਪਣੀ ਲਿਖੀ ਪਹਿਲੀ ਕਿਤਾਬ ਨੂੰ ਨਾ ਵੇਖ ਸਕੀ ਉੱਭਰ ਰਹੀ ਸ਼ਾਇਰਾ, ਜਿਸ ਦਿਨ ਕਿਤਾਬ ਘਰ ਆਈ ਉਸੇ ਦਿਨ ਗੁਰਪ੍ਰੀਤ ਦੀ ਕੈਂਸਰ ਨਾਲ ਮੌਤ

0
897

ਜਲੰਧਰ . ਪੰਜਾਬੀ ਦੀ ਉੱਭਰ ਰਹੀ ਸ਼ਾਇਰਾ ਗੁਰਪ੍ਰੀਤ ਗੀਤ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੀ ਸੀ। ਗੀਤ ਦਾ ਆਦਮਪੁਰ ਦੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਗੁਰਪ੍ਰੀਤ ਦੀ ਕਿਤਾਬ “ਸੁਪਨਿਆਂ ਦੇ ਦਸਤਖ਼ਤ” ਕੱਲ੍ਹ ਹੀ ਛਪ ਕੇ ਘਰ ਆਈ ਸੀ ਜਿਸ ਨੂੰ ਗੀਤ ਆਪਣੀਆਂ ਅੱਖਾਂ ਨਾਲ ਦੇਖ ਨਾ ਸਕੀ। ਪੰਜਾਬੀ ਸਾਹਿਤ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਗੀਤ ਦੇ ਛੋਟੀ ਉਮਰ ਤੁਰ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਗੀਤ ਨੇ ਬਿਮਾਰ ਹੋਣ ਤੋਂ ਪਹਿਲਾ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਪੜ੍ਹਾਇਆ ਵੀ ਹੈ।

ਗੀਤ ਦਾ ਪਰਿਵਾਰ ਆਦਮਪੁਰ ਤੋਂ ਭੋਗਪੁਰ ਨੂੰ ਜਾਂਦੀ ਸੜਕ ‘ਤੇ ਪੈਂਦੇ ਪਿੰਡ ਨਾਹਲਾ ਵਿਖੇ ਰਹਿੰਦਾ ਹੈ ਤੇ ਉਹਨਾਂ ਦਾ ਜੱਦੀ ਪਿੰਡ ਪੰਡੋਰੀ ਨਿੱਝਰਾਂ ਹੈ, ਇਸੇ ਪਿੰਡ ਹੀ ਗੀਤ ਦਾ ਅੰਤਿਮ ਸੰਸਕਾਰ ਕੀਤਾ ਗਿਆ। ਗੀਤ ਦੇ ਦੋਸਤਾਂ ਨੇ ਉਸ ਦੇ ਸੰਸਕਾਰ ‘ਤੇ ਪਹੁੰਚ ਕੇ ਉਸਦੀ ਕਿਤਾਬ ਨੂੰ ਰਿਲੀਜ਼ ਕਰਨ ਦਾ ਨਿਰਣਾ ਵੀ ਲਿਆ। ਜਲਦ ਹੀ ਗੀਤ ਦੀ ਕਿਤਾਬ ਨੂੰ ਰਿਲੀਜ਼ ਕੀਤਾ ਜਾਵੇਗਾ।

Super Sale

(950 ਰੁਪਏ ਵਾਲਾ ਇਹ ਬੈਗ ਖਰੀਦੋ ਸਿਰਫ 550 ਰੁਪਏ ਵਿੱਚ। ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ। ਕਾਲ ਕਰੋ – 9646-786-001)