ਜਲੰਧਰ | ਪਠਾਨਕੋਟ ਰੋਡ ‘ਤੇ ਬਣੇ ਸ਼੍ਰੀਮਨ ਹਸਪਤਾਲ ਵਿੱਚ ਸ਼ਨੀਵਾਰ ਦੁਪਹਿਰ ਇੱਕ ਪਰਿਵਾਰ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ।
ਪਰਿਵਾਰ ਦਾ ਇਲਜਾਮ ਸੀ ਕਿ ਮਰੇ ਹੋਏ ਬੰਦੇ ਨੂੰ ਡਾਕਟਰਾਂ ਨੇ ਆਈਸੀਯੂ ਵਿੱਚ ਭਰਤੀ ਕਰ ਲਿਆ। ਜਦੋਂ ਉਨ੍ਹਾਂ ਨੂੰ ਦੱਸਿਆ ਕਿ ਮੌਤ ਹੋ ਚੁੱਕੀ ਹੈ ਸਾਨੂੰ ਬੌਡੀ ਦੇ ਦਿਓ ਤਾਂ ਟਾਲ-ਮਟੌਲ ਕਰਨ ਲੱਗ ਪਏ। ਪੰਜ-ਛੇ ਘੰਟੇ ਰੌਲਾ ਪਾਉਣ ਅਤੇ ਮੀਡੀਆ ਦੇ ਆਉਣ ਤੋਂ ਬਾਅਦ ਬੌਡੀ ਦਿੱਤੀ ਗਈ।
ਨਿਊ ਸੰਤੋਖਪੁਰਾ ਦੀ ਰਹਿਣ ਵਾਲੀ ਜਗਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਬਲਵਿੰਦਰ ਸਿੰਘ ਕੰਮ ‘ਤੇ ਗਏ ਸਨ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਿਤਾ ਦੇ ਨਾਲ ਕੰਮ ਕਰਨ ਵਾਲੇ ਲੋਕ ਉਨ੍ਹਾਂ ਨੂੰ ਸ਼੍ਰੀਮਨ ਹਸਪਤਾਲ ਲੈ ਗਏ।
ਡਾਕਟਰਾਂ ਨੂੰ ਮੌਤ ਦਾ ਪਤਾ ਲੱਗ ਗਿਆ ਫਿਰ ਵੀ ਉਨ੍ਹਾਂ ਨੂੰ ਆਈਸੀਯੂ ਵਿੱਚ ਲੈ ਗਏ ਅਤੇ ਐਡਮਿਟ ਕਰ ਲਿਆ। ਪੰਜ-ਛੇ ਘੰਟੇ ਅਸੀਂ ਲਾਸ਼ ਦੇਣ ਲਈ ਕਹਿੰਦੇ ਰਹੇ ਪਰ ਸਾਨੂੰ ਖੱਜਲ ਕੀਤਾ ਗਿਆ। ਜਦੋਂ ਮੀਡੀਆ ਉੱਥੇ ਪਹੁੰਚਿਆ ਤਾਂ ਸਾਨੂੰ ਲਾਸ਼ ਦਿੱਤੀ ਗਈ।
ਲੋਕਾਂ ਦੇ ਹੰਗਾਮੇ ਤੋਂ ਬਾਅਦ ਥਾਣਾ ਨੰਬਰ 8 ਤੋਂ ਸ਼੍ਰੀਮਨ ਹਸਪਤਾਲ ਪਹੁੰਚੇ, ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਹਸਪਤਾਲ ਆਉਣ ਤੋਂ ਪਹਿਲਾਂ ਹੀ ਬਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਨਿਰਮਲ ਸਿੰਘ ਨੇ ਹਸਪਤਾਲ ਵੱਲੋਂ ਬੌਡੀ ਨੂੰ ਦਾਖਲ ਕੀਤੇ ਜਾਣ ਦੇ ਸਵਾਲ ‘ਤੇ ਕਿਹਾ ਕਿ ਹਸਪਤਾਲ ਨੇ ਦਾਖਲ ਨਹੀਂ ਕੀਤਾ, ਬੌਡੀ ਦੇ ਦਿੱਤੀ ਹੈ, ਮਸਲਾ ਹੱਲ ਹੋ ਗਿਆ ਹੈ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।




































