ਚੰਡੀਗੜ੍ਹ, 8 ਸਤੰਬਰ| ਡੀਸੀ ਆਫਿਸ ਮੁਲਾਜ਼ਮ ਯੂਨੀਅਨ ਨੇ 3 ਦਿਨ ਹੜਤਾਲ ਕਰਨ ਦਾ ਫੈਸਲਾ ਵਾਪਸ ਲਿਆ ਹੈ। ਪੰਜਾਬ ਪ੍ਰਧਾਨ ਤਜਿੰਦਰ ਸਿੰਘ ਨੰਗਲ, ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਤੇ ਹੋਰਾਂ ਵਲੋਂ ਐਤਵਾਰ ਦੇਰ ਸ਼ਾਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਰੇ ਡੀਸੀ ਦਫਤਰਾਂ ਵਿਚ ਕੰਮ ਆਮ ਵਾਂਗ ਹੋਵੇਗਾ। ਰਜਿਸਟਰੀ, ਐਫੀਡੇਵਿਟ, ਪਾਵਰ ਆਫ ਅਟਾਰਨੀ, ਮੈਰਿਜ ਰਜਿਸਟ੍ਰੇਸ਼ਨ ਵਰਗੇ ਸਾਰੇ ਕੰਮ ਕੀਤੇ ਜਾਣਗੇ।