ਮੋਗਾ (ਨਵੀਨ ਗੋਇਲ ਬੱਧਨੀ). ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਕਰੋਨਾ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅਤੇ ਆਮ ਜਨਤਾ ਨੂੰ ਸਾਈਕਲ ਇਸਤੇਮਾਲ ਕਰਨ ਅਤੇ ਵਾਤਾਵਰਨ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸਦੇ ਲਈ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਵੱਲੋਂ ਆਯੋਜਿਤ ਕੀਤੀ ਗਈ। ਇਹ ਰੈਲੀ ਜੋਗਿੰਦਰ ਚੌਕ ਤੋਂ ਸ਼ੁਰੂ ਹੋ ਕੇ ਥਾਪਰ ਚੌਕ ਹੁੰਦੀ ਹੋਈ ਪ੍ਰਤਾਪ ਚੌਕ ਵੱਲ ਗਈ। ਅੱਗੇ ਪ੍ਰਤਾਪ ਚੌਕ ਤੋਂ ਚੈਂਬਰ ਰੋਡ ਤੋਂ ਰੇਲਵੇ ਰੋਡ ਅਤੇ ਥਾਪਰ ਚੌਕ ਹੁੰਦੀ ਹੋਈ ਮੁੜ ਜੋਗਿੰਦਰ ਚੌਕ ਪੁੱਜ ਕੇ ਖ਼ਤਮ ਹੋਈ।
ਡੀਸੀ ਸੰਦੀਪ ਹੰਸ ਨੇ ਦੱਸਿਆ ਕਿ ਸਾਇਕਲ ਰੈਲੀ ਦਾ ਮੁੱਖ ਮੰਤਵ ਆਮ ਜਨਤਾ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਉਹ ਵੱਧ ਤੋਂ ਵੱਧ ਸਾਈਕਲ ਚਲਾਉਣ ਅਤੇ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ।
ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਸਾਈਕਲ ਦੇ ਇਸਤੇਮਾਲ ਨਾਲ ਕਰੋਨਾ ਕਾਰਨ ਸਾਮਾਜਕ ਦੂਰੀ ਵੀ ਆਸਾਨੀ ਨਾਲ ਬਣਾਈ ਜਾ ਸਕਦੀ ਹੈ ਅਤੇ ਨਾਲ ਹੀ ਬਾਜ਼ਾਰਾਂ ‘ਚ ਸਾਈਕਲ ਦੇ ਇਸਤੇਮਾਲ ਨਾਲ ਟ੍ਰੈਫਿਕ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਮੌਕੇ ਪੁਲਸ ਅਫ਼ਸਰਾਂ ਅਤੇ ਕਰਮਚਾਰੀਆਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।