ਬਟਾਲਾ ‘ਚ ਧੀ ਦੀ ਕਰਤੂਤ : ਪਿਓ ਨੂੰ ਅੰਦਰ ਵਾੜ ਕੇ ਨਸ਼ੇ ਨਾਲ ਮਾਰਦੀ ਰਹੀ, ਮਗਰੋਂ ਘਰ ਦਾ ਸਾਰਾ ਸਾਮਾਨ ਵੇਚ ਕੇ ਹੋਈ ਫਰਾਰ

0
1201

ਬਟਾਲਾ, 14 ਸਤੰਬਰ| ਬਟਾਲਾ ਤੋਂ ਹੈਰਾਨ ਤੇ ਪਰੇਸ਼ਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਲੜਕੀ ਨੇ ਪਿਓ ਧੀ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਧੀ ਨੇ ਆਪਣੇ ਬਜ਼ੁਰਗ ਬਾਪ ਨੂੰ ਘਰ ਅੰਦਰ ਵਾੜ ਕੇ ਪਹਿਲਾਂ ਉਸਨੂੰ ਨਸ਼ੇ ਕਰਵਾਉਂਦੀ ਰਹੀ ਕੇ ਫਿਰ ਘਰ ਦਾ ਸਾਰਾ ਸਾਮਾਨ ਵੇਚ ਕੇ ਆਪਣੇ ਪਤੀ ਨਾਲ ਫਰਾਰ ਹੋ ਗਈ।

ਹੁਣ ਪੀੜਤ ਪਿਓ ਨੇ ਮੀਡੀਆ ਅੱਗੇ ਆ ਕੇ ਸਮਾਜਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ, ਉਸਨੇ ਕਿਹਾ ਹੈ ਕਿ ਉਸਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਕਿ ਉਹ ਕੋਈ ਕੰਮ ਕਾਰ ਸ਼ੁਰੂ ਕਰਕੇ ਦੁਬਾਰਾ ਆਪਣੇ ਪੈਰਾਂ ਉਤੇ ਖੜ੍ਹਾ ਹੋ ਸਕੇ।

ਵੇਖੋ ਸਾਰੀ ਵੀਡੀਓ-