ਗੁਰਦੁਆਰਾ ਸਾਹਿਬ ‘ਚ ਬੈਂਚਾਂ ਨੂੰ ਅੱਗ ਲਾਉਣ ‘ਤੇ ਦਾਦੂਵਾਲ ਬੋਲੇ – ਸੋਫਿਆਂ ਤੇ ਕੁਰਸੀਆਂ ਨੂੰ ਸਾੜਨ ਵਾਲਿਆਂ ‘ਤੇ ਹੋਵੇ ਕਾਰਵਾਈ

0
23846

ਜਲੰਧਰ | ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋਂ ਗੁਰਦੁਆਰਿਆਂ ਵਿਚੋਂ ਕੁਰਸੀਆਂ, ਬੈਂਚ ਅਤੇ ਸੋਫਿਆਂ ਨੂੰ ਬਾਹਰ ਕਢਵਾ ਕੇ ਅੱਗ ਲਗਾਏ ਜਾਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਲੰਧਰ ਦੇ ਮਾਡਲ ਟਾਊਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਚ ਪਈਆਂ ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਕੇ ‘ਵਾਰਿਸ ਪੰਜਾਬ ਸੰਗਠਨ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸੜਕ ਵਿਚ ਰੱਖ ਕੇ ਅੱਗ ਲਗਾ ਦਿੱਤੀ ਗਈ।

ਇਸ ਤੋਂ ਇਲਾਵਾ ਗੁਰੂ ਘਰ ਦੇ ਬਾਹਰ ਪਏ ਬੈਂਚ ਨੂੰ ਤੋੜ ਕੇ ਸਾੜ ਦਿੱਤਾ ਹੈ। ਉਨ੍ਹਾਂ ਭੰਨਤੋੜ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਦਾਦੂਵਾਲ ਨੇ ਕਿਹਾ ਕਿ ਅਸੀਂ ਗੁਰਦੁਆਰੇ ਦੇ ਬਾਹਰ ਕੁਰਸੀਆਂ ਦੀ ਵਰਤੋਂ ਕਰ ਸਕਦੇ ਹਾਂ ਪਰ ਦਰਬਾਰ ਸਾਹਿਬ ਵਿਖੇ ਮਹਾਰਾਜ ਦੇ ਸਨਮੁਖ ਸਾਨੂੰ ਸੋਫਿਆ, ਸਟੂਲਾਂ ਅਤੇ ਕੁਰਸੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੰਮ੍ਰਿਤਪਾਲ ਨੂੰ ਅਪੀਲ ਕੀਤੀ ਕਿ ਗੁਰੂਘਰਾਂ ਵਿਚ ਪਏ ਸੋਫੇ, ਬੈਂਚਾਂ ਨੂੰ ਸਾੜਿਆ ਨਾ ਜਾਵੇ, ਇਹ ਗੁਰੂਘਰਾਂ ਦੀ ਜਾਇਦਾਦ ਹੈ। ਇਹ ਕਿਸੇ ਲੋੜਵੰਦ ਜਾਂ ਗੁਰੂਘਰ ਦੇ ਆਫਿਸ ਵਿਚ ਕੰਮ ਆ ਸਕਦੀ ਹੈ।