ਜਲੰਧਰ ‘ਚ ਸਿਲੰਡਰ ਫੱਟਣ ਨਾਲ ਚਿੱਥੜੇ ਉੱਡੇ, ਇੱਕ ਦੀ ਮੌਤ; ਬੱਚੇ ਸਣੇ 3 ਜ਼ਖਮੀ

0
981

ਜਲੰਧਰ | ਸ਼ਹਿਰ ਵਿੱਚ ਆਕਸੀਜ਼ਨ ਸਿਲੰਡਰ ਬਲਾਸਟ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮੋਹਨ ਠਾਕੁਰ ਦੇ ਰੂਪ ਵਿੱਚ ਹੋਈ ਹੈ ਜੋ ਕਿ ਆਕੀਸਜਨ ਸਿਲੰਡਰ ਸਪਲਾਈ ਦਾ ਕੰਮ ਕਰਦਾ ਸੀ।

ਸੰਤੋਸ਼ੀ ਨਗਰ ਵਿੱਚ ਸਿਲੰਡਰ ਦੇ ਬਲਾਸਟ ਨਾਲ ਹੜਕੰਪ ਮਚ ਗਿਆ। ਹਾਦਸੇ ਵਿੱਚ ਬੱਚੇ ਸਣੇ 3 ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਇਲਾਜ ਸਿਵਿਲ ਹਸਪਤਾਲ ਵਿੱਚ ਚੱਲ ਰਿਹਾ ਹੈ।

ਰਾਮਾਮੰਡੀ ਥਾਣਾ ਦੇ ਐਸ.ਐਚ.ਓ. ਸੁਲਖਣ ਸਿੰਘ ਨੇ ਦੱਸਿਆ ਕਿ ਆਕਸੀਜਨ ਸਿਲੰਡਰ ਫਟਣ ਨਾਲ ਹਾਦਸਾ ਹੋਇਆ ਹੈ। ਇਹ ਸਿਲੰਡਰ ਕਿੱਥੋਂ ਮਿਲਦਾ ਹੈ ਇਸ ਬਾਰੇ ਉਨ੍ਹਾਂ ਕਿਹਾ ਕਿ ਫੂਡ ਸਪਲਾਈ ਮਹਿਕਮੇ ਬਾਰੇ ਗੱਲ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਵੇਖੋ, ਵੀਡੀਓ