ਨਵੀਂ ਦਿੱਲੀ | ਕਾਰ ਹਾਦਸੇ ‘ਚ ਜ਼ਖਮੀ ਹੋਏ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ICU ‘ਚੋਂ ਬਾਹਰ ਆ ਗਏ ਹਨ। ਹਾਲਾਂਕਿ ਉਸਦੇ ਗੋਡੇ, ਗਿੱਟੇ ਅਤੇ ਅੰਗੂਠੇ ਦੀ ਸੱਟ ‘ਤੇ ਸਸਪੈਂਸ ਬਣਿਆ ਹੋਇਆ ਹੈ। ਅਜੇ MRI ਨਹੀਂ ਹੋ ਸਕੀ। ਕਾਰਨ ਇਹ ਹੈ ਕਿ ਜ਼ਖ਼ਮ ਦੇ ਤਿੰਨੇ ਸਥਾਨਾਂ ‘ਤੇ ਖੂਨ ਦਾ ਥੱਕਾ ਅਤੇ ਸਵੈਲਿੰਗ ਹੈ।
ਦੂਜੇ ਪਾਸੇ ਟੀਮ ਇੰਡੀਆ ਦੇ ਛੋਟੇ ਫਾਰਮੈਟ ਯਾਨੀ ਟੀ-20 ਕਪਤਾਨ ਹਾਰਦਿਕ ਪੰਡਯਾ ਨੇ ਪੰਤ ਦੇ ਜਲਦੀ ਠੀਕ ਹੋਣ ਦੀ ਉਮੀਦ ਜਤਾਈ ਹੈ। ਉਸ ਨੇ ਕਿਹਾ ਕਿ ਜੇਕਰ ਪੰਤ ਦਾ ਐਕਸੀਡੈਂਟ ਨਾ ਹੁੰਦਾ ਤਾਂ ਉਹ ਆਸਟ੍ਰੇਲੀਆ ਵਿਰੁੱਧ ਟੈਸਟ ਸੀਰੀਜ਼ ‘ਚ ਵੱਡਾ ਬਦਲਾਅ ਕਰ ਸਕਦਾ ਸੀ। ਅਸੀਂ ਸਾਰੇ ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਾਂ।