COVID-19 : ਪੰਜਾਬ ‘ਚ ਹੁਕਮ ਨਾ ਮੰਨਣ ‘ਤੇ 1 ਸਕੂਲ ਦੀ ਮਾਨਤਾ ਰੱਦ, ਜਲੰਧਰ ਦੇ ਆਰਮੀ ਸਕੂਲ ਸਮੇਤ ਸੂਬੇ ਦੇ 4 ਸਕੂਲਾਂ ਤੇ ਹੋਵੇਗੀ ਕਾਰਵਾਈ

    0
    949

    ਚੰਡੀਗੜ੍ਹ. ਕੋਵਿਡ-19 ਦੇ ਫੈਲਣ ਦੌਰਾਨ ਜਾਰੀ ਹੁਕਮਾਂ ਦੀ ਉਲੰਘਣਾ ਦੀ ਰਿਪੋਰਟ ਤੇ ਪੰਜਾਬ ਦੇ ਸਿੱਖੀਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਗੰਭੀਰ ਨੋਟਿਸ ਲਿਆ ਹੈ। ਉਹਨਾਂ ਨੇ ਸੂਬੇ ਦੇ 5 ਸਕੂਲਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਉਹਨਾਂ ਵਲੋਂ ਜਾਰੀ ਹੁਕਮਾਂ ਮੁਤਾਬਿਕ ਤਰਨਤਾਰਨ ਜਿਲ੍ਹੇ ਦੇ 1 ਸਕੂਲ ਦੀ ਐਫਿਲਿਏਸ਼ਨ ਨੂੰ ਵੀ ਰੱਦ ਕਰ ਦਿੱਤਾ ਹੈ। ਤਰਨਤਾਰਨ ਦੇ ਪਿੰਡ ਗੋਇੰਦਵਾਲ ਵਿੱਖੇ ਸਥਿਤ ਸ਼੍ਰੀ ਗੁਰੂ ਅਮਰਦਾਸ ਸੀਨੀਅਰ ਸੈਕੇਂਡਰੀ ਸਕੂਲ ਦੀ ਮਾਨਤਾ ਨੂੰ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਰੱਦ ਕਰ ਦਿੱਤਾ ਗਿਆ ਹੈ। ਇਹ ਹੁਕਮ ਅਪ੍ਰੈਲ 1, 2020 ਤੋਂ ਪ੍ਰਭਾਵੀ ਹੋਣਗੇ।

    ਸਿੱਖੀਆ ਮੰਤਰੀ ਵਲੋਂ ਇਸ ਤੋਂ ਅਲਾਵਾ ਸੂਬੇ ਦੇ ਵੱਖ-ਵੱਖ ਜਿਲ੍ਹੇ ਦੇ ਚਾਰ ਹੋਰ ਸਕੂਲਾਂ ਤੇ ਵੀ ਕਾਰਵਾਈ ਕੀਤੀ ਗਈ ਹੈ।  ਇਹਨਾਂ ਵਿੱਚ ਜਲੰਧਰ, ਸੰਗਰੂਰ, ਬਰਨਾਲਾ ਅਤੇ ਤਰਨਤਾਰਨ ਜਿਲ੍ਹੇ ਦੇ 4 ਸਕੂਲ ਹਨ।

    ਇਹਨਾਂ ਸਕੂਲਾਂ ਤੇ ਹੋਵੇਗੀ ਕਾਰਵਾਈ

    • ਜਲੰਧਰ ਦਾ ਆਰਮੀ ਪਬਲਿਕ ਸਕੂਲ
    • ਮਲੇਰਕੋਟਲਾ ਦਾ ਭਾਰਤ ਮਾਡਲ ਸੀਨੀਅਰ ਸੈਕੇਂਡਰੀ ਸਕੂਲ
    • ਫਤੇਹਗੜ੍ਹ ਚੰਨਾ ਦੀ ਅਕਾਲ ਅਕਾਦਮੀ
    • ਬਰਨਾਲਾ ਦਾ ਮਾਤਾ ਗੁਜਰੀ ਸਕੂਲ ਧਨੌਲਾ

    ਸਿੱਖੀਆਂ ਮੰਤਰੀ ਵਿਜੈ ਇੰਦਰ ਸਿੰਘਲਾ ਵਲੋਂ ਜਿਲ੍ਹੇਆਂ ਦੇ ਡੀਈਔਜ਼ ਨੂੰ ਇਹਨਾਂ ਸਕੂਲਾਂ ਤੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ‘ਚ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।