COVID-19 – ਕੋਰੋਨਾ ਵਾਇਰਸ ਦੀ ਹੋਈ ਪਹਿਚਾਣ! ਜਾਣੋ ਕੀ-ਕੀ ਲੱਗਾ ਪਤਾ ?

    0
    5517

    ਚੰਡੀਗੜ੍ਹ. ਕੋਰੋਨਾ ਵਾਇਰਸ ਦਾ ਖਤਰਾ ਪੂਰੇ ਵਿਸ਼ਵ ਤੇ ਮੰਡਰਾ ਰਿਹਾ ਹੈ। ਇਸ ਵਿੱਚ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕੋਰੋਨਾ ਵਾਇਰਸ ਬਾਰੇ ਪਤਾ ਚੱਲ ਗਿਆ ਹੈ ਕਿ ਇਹ ਵਾਇਰਸ ਆਖਿਰ ਹੈ ਕੀ ? ਇਸ ਵਾਇਰਸ ਬਾਰੇ ਪਤਾ ਲੱਗਣ ਤੋਂ ਬਾਅਦ ਵਿਗਿਆਨਿਆਂ ਨੇ ਇਸਦਾ ਤੋੜ ਲੱਭਣ ਲਈ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆ ਹਨ।

    ਦੁਨੀਆ ਵਿਚ ਸੈਂਕੜੇ ਕੋਰੋਨਾ ਵਾਇਰਸ ਹਨ, ਜੋ ਪਸ਼ੂਆਂ ਜਿਵੇਂ ਕਿ ਬਿੱਲੀਆਂ, ਉਠਾਂ, ਸੂਰਾਂ ਅਤੇ ਬੱਟਾਂ ਵਿਚ ਬਿਮਾਰੀ ਫੈਲਾਉਂਦੇ ਹਨ, ਪਰ ਹੁਣ ਤਕ ਅਜਿਹੇ 7 ਕੋਰੋਨੋ ਵਾਇਰਸ ਮਿਲੇ ਹਨ, ਜਿਨ੍ਹਾਂ ਨੇ ਇਨਫੈਕਸ਼ਨ ਨੂੰ ਫੈਲਾਇਆ ਹੈ। ਆਓ ਜਾਣਦੇ ਹਾਂ ਉਹ ਵਾਇਰਸ ਕਿਹੜੇ ਹਨ ਅਤੇ ਉਨ੍ਹਾਂ ਦੇ ਲੱਛਣ ਕੀ ਹਨ …

    ਕੋਰੋਨਾ ਵਾਇਰਸ ਕੀ ਹੈ?

    ਆਰਐਨਏ ਵਾਇਰਸ ਦਾ ਵੱਡਾ ਪਰਿਵਾਰ ਕੋਰੋਨਾ ਵਾਇਰਸ ਹੈ, ਜੋ ਜਾਨਵਰਾਂ ਅਤੇ ਮਨੁੱਖਾਂ ਨੂੰ ਸੰਕਰਮਿਤ ਕਰਦਾ ਹੈ। ਮਨੁੱਖਾਂ ਵਿੱਚ, ਵਾਇਰਸ ਸਿਰਫ ਆਮ ਜ਼ੁਕਾਮ ਦੀ ਬਿਮਾਰੀ ਦਾ ਕਾਰਨ ਬਣਦਾ ਹੈ, ਪਰ ਪਿਛਲੇ ਦੋ ਦਹਾਕਿਆਂ ਤੋਂ, ਕੋਰੋਨਾ ਵਾਇਰਸ ਗੰਭੀਰ ਬਿਮਾਰੀ ਦਾ ਕਾਰਨ ਬਣ ਰਿਹਾ ਹੈ, ਜਿਸ ਨਾਲ ਮੌਤਾਂ ਵੀ ਹੋ ਰਹੀਆਂ ਹਨ। ਇਸ ਵਿੱਚ ਸਾਰਸ-ਕੋਵ, ਐਮਈਆਰਐਸ, ਅਤੇ ਸਾਰਸ-ਕੋਵ 2 ਵਰਗੀਆਂ ਬਿਮਾਰੀਆਂ ਸ਼ਾਮਲ ਹਨ।

    1960 ਦੇ ਦਹਾਕੇ ਦੇ ਮੱਧ ਵਿਚ ਸਭ ਤੋਂ ਪਹਿਲਾਂ ਮਨੁੱਖੀ ਕੋਰੋਨਾ ਵਾਇਰਸ ਦੇਖਿਆ ਗਿਆ। 1965 ਵਿਚ, ਵਿਗਿਆਨਕ ਜੇ ਜੇ ਟੀਰ੍ਰੇਲ ਅਤੇ ਐਮ ਐਲ ਬਾਇਨੋ ਨੇ ਮਨੁੱਖਾਂ ਵਿਚ ਕੋਰੋਨਾ ਵਾਇਰਸ ਦੀ ਪਛਾਣ ਕੀਤੀ ਸੀ। ਇਸ ਤੋਂ ਪਹਿਲਾਂ ਇਸ ਦਾ ਨਾਮ B814 ਰੱਖਿਆ ਗਿਆ ਸੀ, ਇਸ ਨੂੰ 1968 ਵਿਚ ਕੋਰੋਨਾ ਵਿਚ ਬਦਲ ਦਿੱਤਾ ਗਿਆ ਸੀ।

    ਵਾਇਰਸ ਦਾ ਨਾਮ ਕੋਰੋਨਾ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਜਦੋਂ ਇਕ ਮਾਈਕਰੋਸਕੋਪ ਨਾਲ ਵੇਖਿਆ ਜਾਂਦਾ ਹੈ, ਤਾਂ ਇਹ ਵਾਇਰਸ ਨੁਕੀਲੀ ਖੂੰਟੀ ਵਰਗਾ ਦਿਖਾਈ ਦਿੰਦਾ ਸੀ, ਜੋ ਕਿ ਕੁਝ ਹੱਦ ਤਕ ਕ੍ਰਾਉਨ ਵਰਗੀ ਹੁੰਦੀ ਸੀ। ਗਾਂ ਅਤੇ ਸੂਰ ਵਿੱਚ ਦਸਤ ਵਰਗੇ ਰੋਗ ਕੋਰੋਨਾ ਕਾਰਨ ਹੋ ਸਕਦੇ ਹਨ। 1937 ਵਿੱਚ, ਕੋਰੋਨਾ ਤੋ ਸੰਕ੍ਰਮਿਤ ਵਿਅਕਤੀ ਨੂੰ ਪਹਿਲੀ ਵਾਰ ਆਈਸੋਲੇਟ ਕੀਤਾ ਗਿਆ ਸੀ।

    • ਕੋਰੋਨਾ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਸਭ ਤੋਂ ਪਹਿਲਾਂ ਇਸਦੀ ਪਹਿਚਾਣ ਕਰਨਾ ਜ਼ਰੂਰੀ ਸੀ। ਹੁਣ ਕੋਰੋਨਾ ਦੀ ਪਹਿਚਾਨ ਕਰ ਲਈ ਹੈ।
    • ਵਿਗਿਆਨੀ ਇਸ ਵਾਇਰਸ ਦੇ ਬਾਰੇ ਰਿਸਰਚ ਅਤੇ ਨਿਰਿਖੱਣ ਕਰ ਰਹੇ ਹਨ।
    • ਕੋਰੋਨਾ ਵਾਇਰਸ ਦੇ ਟੀਕੇ ਆਉਣ ਵਾਲੇ ਹਨ।
    • ਦੁਨੀਆ ਭਰ ਵਿੱਚ ਵਿਗਿਆਨੀਆਂ ਦੀਆਂ 8 ਟੀਮਾਂ ਟੀਕਾ ਬਣਾਉਣ ਲਈ ਜੁੱਟੀਆਂ ਹਨ।
    • ਇਕ ਸੰਭਾਵਿਤ ਟੀਕੇ ਦਾ ਇਨਸਾਨ ਤੇ ਪਰੀਖਣ ਸ਼ੁਰੂ ਹੋ ਚੁੱਕਾ ਹੈ।
    • ਹਾਲਾਂਕਿ, ਇਸ ਟੀਕੇ ਦੇ ਲਈ 2021 ਤੱਕ ਇੰਤਜਾਰ ਕਰਨਾ ਪੈ ਸਕਦਾ ਹੈ।
    • ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਧੀ ਹੈ, ਇਸ ਵਾਇਰਸ ਤੋਂ ਪ੍ਰਭਾਵਿਤ 70 ਫੀਸਦੀ ਲੋਕ ਠੀਕ ਹੋ ਚੁੱਕੇ ਹਨ।
    • ਪ੍ਰਭਾਵਿਤ ਲੋਕਾਂ ਵਿੱਚੋਂ 80 ਫੀਸਦੀ ਲੋਕਾਂ ਵਿੱਚ ਮਾਮੂਲੀ ਲੱਛਣ ਹੋਣਗੇ।
    • ਚੀਨ ਜਿਥੋਂ ਵਾਇਰਸ ਸ਼ੁਰੂ ਹੋਇਆ ਸੀ, ਉਥੋਂ ਹੋਰ ਮਾਮਲੇ ਸਾਹਮਣੇ ਨਹੀਂ ਆ ਰਹੇ।
    • ਦੱਖਣ ਕੋਰਿਆ ਵਿੱਚ ਵੀ ਸੰਕਰਮਣ ਦੇ ਮਾਮਲੇ ਘਟੇ ਹਨ।
    • ਕੋਰੋਨਾ ਵਾਇਰਸ ਨੂੰ ਹਾਲੇ ਵੀ ਰੋਕਿਆ ਜਾ ਸਕਦਾ ਹੈ।
    • ਵਿਸ਼ਵ ਸਵਾਸਥ ਸੰਗਠਨ ਦੇ ਮੁਤਾਬਿਕ ਕੜੇ ਕਦਮ ਚੁੱਕਣ ਵਾਲੇ ਦੇਸ਼ ਸੰਕਰਮਣ ਨੂੰ ਰੋਕਣ ਵਿੱਚ ਸਫਲ ਹੋਏ ਹਨ।

    ਪੜੋ ਤੁਸੀ ਕਿਵੇਂ ਕਰ ਸਕਦੋ ਹੋ ਮਦਦ

    ਕੋਰੋਨਾ ਵਾਇਰਸ ਖਿਲਾਫ਼ ਜੰਗ ਲਈ ਸੋਸ਼ਲ ਡਿਸਟੈਂਸਿਂਗ ਬਣਾ ਕੇ ਰੱਖਣਾ ਅਤੇ ਸਾਫ-ਸਫਾਈ ਸਭ ਤੋਂ ਵੱਡਾ ਹਥਿਆਰ ਹੈ।

    ਸਰਕਾਰ ਤੇ ਸੇਹਤ ਮਹਿਕਮੇ ਵਲੋਂ ਦਿੱਤਿਆਂ ਹਿਦਾਇਤਾਂ ਦਾ ਸਖਤੀ ਨਾਲ ਪਾਲਣਾ ਕਰੋ।