ਨਵੀਂ ਦਿੱਲੀ. ਨਿਰਭਯਾ ਕੇਸ ‘ਚ ਗੈਂਗਰੇਪ ਤੇ ਕਤਲ ਦੇ ਦੋਸ਼ੀ ਲਗਾਤਾਰ ਅਦਾਲਤ ਵਿੱਚ ਸੁਣਵਾਈ ਦੌਰਾਨ ਨਵੀਆਂ-ਨਵੀਆਂ ਚਾਲਾਂ ਚਲ ਰਹੇ ਹਨ। ਕੋਰਟ ਵਿੱਚ ਸੁਣਵਾਈ ਦੌਰਾਨ ਦੋਸ਼ੀ ਵਿਨੈ ਸ਼ਰਮਾ ਨੇ ਰਾਸ਼ਟਰਪਤੀ ਵਲੋਂ ਦਯਾ ਯਾਚਿਕਾ ਖਾਰਜ ਕਰਨ ਦੀ ਪ੍ਰਕਿਰਿਆ ਤੇ ਸਵਾਲ ਚੁੱਕੇ ਤੇ ਮਾਨਸਿਕ ਸਥਿਤੀ ਖਰਾਬ ਹੋਣ ਦੀ ਦਲੀਲ ਦੇ ਕੇ ਫਾਂਸੀ ਦੀ ਮਾਫ ਕਰਨ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਨੂੰ ਰੱਦ ਕਰਨ ਖਿਲਾਫ ਦੋਸ਼ੀ ਵਿਨੈ ਸ਼ਰਮਾ ਦੀ ਪਟੀਸ਼ਨ ’ਤੇ ਫੈਸਲਾ 14 ਫਰਵਰੀ ਸ਼ੁਕਰਵਾਰ ਤੱਕ ਸੁਰੱਖਿਅਤ ਰੱਖ ਲਿਆ ਹੈ।
ਦੋਸ਼ੀ ਵਿਨੈ ਦੇ ਵਕੀਲ ਨੇ ਫਾਂਸੀ ਨੂੰ ਮੁਲਤਵੀ ਕਰਨ ਲਈ ਚਲਾਕੀ ਦੀ ਵਰਤੋ ਕਰਦਿਆਂ ਕਿਹਾ, ‘ਵਿਨੈ ਸ਼ਰਮਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ, ਉਹ ਮਾਨਸਿਕ ਸਦਮੇ ਵਿੱਚੋਂ ਲੰਘ ਰਿਹਾ ਹੈ, ਇਸ ਲਈ ਉਸਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ। ਉਸਨੂੰ ਕਈ ਵਾਰ ਜੇਲ੍ਹ ਪ੍ਰਸ਼ਾਸਨ ਨੇ ਮਾਨਸਿਕ ਹਸਪਤਾਲ ਭੇਜਿਆ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।