ਮੋਗਾ ‘ਚ ਧਮਾਕਾ- ਬਾਘਾਪੁਰਾਣਾ ਕਸਬੇ ‘ਚ ਫਟਿਆ ਕੋਰੀਅਰ ਬੰਬ, ਜਾਂਚ ਸ਼ੁਰੂ

0
2072

ਮੋਗਾ (ਨਵੀਨ ਬੱਧਨੀ) . ਮੋਗਾ ਦੇ ਬਾਘਾਪੁਰਾਣਾ ਕਸਬੇ ਵਿਚ ਪਾਰਸਲ ਦਾ ਬੰਬ ਵਰਗਾ ਧਮਾਕਾ ਹੋਣ ਦੀ ਖ਼ਬਰ ਹੈ। ਇਹ ਘਟਨਾ ਮੰਗਲਵਾਲ ਨੂੰ ਸ਼ਾਮੀ ਕਰੀਬ ਸਾਢੇ ਪੰਜ ਵਜੇ ਵਾਪਰੀ। ਸਥਾਨਕ ਪੁਲਿਸ ਥਾਣੇ ਦੇ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਪਤਰਕਾਰਾਂ ਨਾਲ ਫੋਨ ਉੱਤੇ ਗੱਲ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਵਾਰਦਾਤ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ।

ਧਾਲੀਵਾਲ ਦਾ ਕਹਿਣਾ ਸੀ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿਚ ਹੈ, ਇਸ ਲਈ ਇਸ ਬਾਰੇ ਹੋ ਅਜੇ ਕੁਝ ਨਹੀਂ ਕਿਹਾ ਜਾ ਸਕਦਾ।

ਨਿਹਾਲ ਸਿੰਘ ਵਾਲਾ ਵਿਚ ਕੋਰੀਅਰ ਦਾ ਕੰਮ ਕਰਨ ਵਾਲੇ ਗੁਰਦੀਪ ਸਿੰਘ ਸੋਨੂੰ ਨੇ ਦੱਸਿਆ ਕਿ ਉਹ ਰੋਜ਼ਾਨਾਂ ਵਾਂਗ ਮੋਗਾ ਤੋਂ ਕੋਰੀਅਰ ਦੇ ਪਾਰਸਲ ਲੈ ਕੇ ਆਇਆ ਸੀ। ਸੋਨੂੰ ਨੇ ਦੱਸਿਆ ਕਿ ਉਸ ਦੇ ਬੈਗ ਵਿਚ ਤਿੰਨ ਪਾਰਸਲ ਸਨ। ਉਹ ਬਾਘਾ ਪੁਰਾਣਾ ਦੀ ਇੱਕ ਦੁਕਾਨ ਵਿਚ ਫੋਟੋ ਸਟੇਟ ਕਰਵਾਉਣ ਲਈ ਰੁਕ ਗਏ।

ਸੋਨੂੰ ਦੁਕਾਨ ਦੇ ਅੰਦਰ ਚਲਾ ਗਿਆ ਅਤੇ ਪਾਰਸਲ ਵਾਲਾ ਬੈਗ ਲੈ ਕੇ ਉਸ ਦਾ ਸਾਥੀ ਬਾਹਰ ਖੜ੍ਹਾ ਸੀ। ਸੋਨੂੰ ਜਦੋਂ ਅੰਦਰ ਸੀ ਤਾਂ ਉਸ ਨੂੰ ਧਮਾਕੇ ਵਰਗੀ ਅਵਾਜ਼ ਸੁਣਾਈ ਦਿੱਤੀ। ਉਹ ਭੱਜ ਕੇ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਪਾਰਸਲ ਵਾਲਾ ਬੈਗ ਫਟ ਗਿਆ ਸੀ ਅਤੇ ਉਸ ਦਾ ਸਾਥੀ ਜਖ਼ਮੀ ਹੋ ਗਿਆ ਸੀ। ਸੋਨੂੰ ਦਾ ਕਹਿਣਾ ਸੀ ਕਿ ਸਾਰੇ ਪਾਰਸਲਾਂ ਉੱਤੇ ਬਕਾਇਦਾ ਐਡਰੈਸ ਲਿਖੇ ਹੋਏ ਸਨ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਵਾਰਦਾਤ ਪਿੱਛੇ ਕੀ ਹੈ।