ਕੋਰੋਨਾ ਵਾਇਰਸ ਨੇ ਮਾਨਸਾ ਜ਼ਿਲ੍ਹੇ ‘ਚ ਪਸਾਰੇ ਪੈਰ, ਜਾਂਚ ਸ਼ੁਰੂ

    0
    1050

    ਜਲੰਧਰ . ਕੋਰੋਨਾ ਵਾਇਰਸ ਨੇ ਹੁਣ ਮਾਨਸਾ ਚ ਵੀ ਦਸਤਕ ਦੇ ਦਿੱਤੀ ਹੈ। ਉੜਦ ਸੱਦੇਵਾਲਾ ਪਿੰਡ ਦੇ 65 ਸਾਲਾ ਗੁਰਨਾਮ ਸਿੰਘ ਨੂੰ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਤੇ  ਡਾਕਟਰਾਂ ਨੇ ਉਨ੍ਹਾਂ ਚ ਕੋਰੋਨਾ ਦੇ ਲੱਛਣ ਦੱਸੇ। ਗੁਰਨਾਮ ਸਿੰਘ ਕੁੱਝ ਦਿਨ ਪਹਿਲਾਂ ਨਾਂਦੇੜ ਸਾਹਿਬ ਤੋਂ ਪਰਤਿਆ ਹੈ।

    ਗੁਰਨਾਮ ਨੂੰ ਕੋਰੋਨਾ ਦੇ ਲੱਛਣ ਪਾਉਣ ਤੋਂ ਬਾਅਦ ਉਸਨੂੰ ਰਜਿੰਦਰਾ ਰੈਫਰ ਕਰ ਦਿੱਤਾ ਗਿਆ ਹੈ। ਗੁਰਨਾਮ ਕੁੱਝ ਦਿਨ ਪਹਿਲਾ ਜਦੋਂ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਤੋਂ ਪਰਤਿਆ ਸੀ ਤਾਂ ਉਦੋਂ ਉਸਨੂੰ ਖਾਂਸੀ ਜੁਕਾਮ ਤੇ ਸਾਹ ਲੈਣ ਦੀ ਤਕਲੀਫ ਸੀ। ਹੁਣ ਡਾਕਟਰਾਂ ਨੇ ਉਸਦਾ ਚੈੱਕਅੱਪ ਕਰਨ ਤੋਂ ਬਾਅਦ ਕੋਰੋਨਾ ਦੇ ਲੱਛਣ ਦੱਸੇ ਹਨ ਤੇ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਹੈ।

    65 ਸਾਲਾ ਗੁਰਨਾਮ ਸਿੰਘ ‘ਚ ਡਾਕਟਰਾਂ ਨੇ ਕੋਰੋਨਾ ਦੇ ਲੱਛਣ ਦੱਸੇ। ਉਹ ਕੁੱਝ ਦਿਨ ਪਹਿਲਾਂ ਨਾਂਦੇੜ ਸਾਹਿਬ ਤੋਂ ਪਰਤਿਆ ਸੀ

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।