ਕੋਰੋਨਾ – ਆਇਸੋਲੇਸ਼ਨ ‘ਚ ਰਾਜਸਥਾਨ ਦੀ ਸਾਬਕਾ ਸੀਐਮ ਵਸੁੰਧਰਾ ਰਾਜੇ ਅਤੇ ਦੁਸ਼ਯੰਤ, ਕਨਿਕਾ ਦੀ ਪਾਰਟੀ ਵਿੱਚ ਹੋਏ ਸਨ ਸ਼ਾਮਲ

0
398

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਕੋਰੋਨਾ ਪਾਜੀਟਿਵ ਪਾਈ ਗਈ ਹੈ। ਕਨਿਕਾ ਕਪੂਰ ਨੇ ਐਤਵਾਰ ਨੂੰ ਲਖਨਉ ਦੇ ਗਲੈਨਟ ਅਪਾਰਟਮੈਂਟਸ ਵਿਖੇ ਇੱਕ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਸਾਰੇ ਉੱਚ ਅਧਿਕਾਰੀ ਅਤੇ ਨੇਤਾ ਸ਼ਾਮਲ ਹੋਏ ਸਨ। ਵਸੁੰਧਰਾ ਰਾਜੇ ਅਤੇ ਉਹਨਾਂ ਦੇ ਬੇਟੇ ਦੁਸ਼ਯੰਤ ਸਿੰਘ ਨੇ ਵੀ ਸ਼ਿਰਕਤ ਕੀਤੀ ਸੀ।

ਨਵੀਂ ਦਿੱਲੀ. ਕੋਰੋਨਾ ਹੁਣ ਭਾਰਤ ਵਿੱਚ ਵੀ ਤੇਜੀ ਨਾਲ ਫੈਲ ਰਿਹਾ ਹੈ। ਇਸ ਦੇ ਮੱਦੇਨਜ਼ਰ ਹੀ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਮੰਨਿਆ ਹੈ ਕਿ ਉਹਨਾਂ ਨੇ ਆਪਣੇ ਬੇਟੇ ਦੁਸ਼ਯੰਤ ਸਿੰਘ ਨਾਲ ਲਖਨਉ ਵਿੱਚ ਮਸ਼ਹੂਰ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਪਾਰਟੀ ਵਿੱਚ ਸ਼ਿਰਕਤ ਕੀਤੀ ਸੀ। ਹਾਲਾਂਕਿ ਦੋਵੇਂ ਨੇਤਾ ਹੁਣ ਸੇਲਫ ਆਈਸੋਲੇਸ਼ਨ ਵਿਚ ਹਨ।

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਕੋਰੋਨਾ ਪਾਜੀਟਿਵ ਪਾਈ ਗਈ ਹੈ। ਕਨਿਕਾ ਕਪੂਰ ਨੇ ਐਤਵਾਰ ਨੂੰ ਲਖਨਉ ਦੇ ਗਲੈਨਟ ਅਪਾਰਟਮੈਂਟਸ ਵਿਖੇ ਇੱਕ ਪਾਰਟੀ ਦਾ ਆਯੋਜਨ ਕੀਤਾ, ਜਿਸ ਵਿੱਚ ਸਾਰੇ ਉੱਚ ਅਧਿਕਾਰੀ ਅਤੇ ਨੇਤਾ ਸ਼ਾਮਲ ਹੋਏ ਸਨ।

ਵਸੁੰਧਰਾ ਰਾਜੇ ਅਤੇ ਉਨ੍ਹਾਂ ਦੇ ਬੇਟੇ ਅਤੇ ਭਾਜਪਾ ਦੇ ਸੰਸਦ ਮੈਂਬਰ ਦੁਸ਼ਯੰਤ ਸਿੰਘ ਵੀ ਪਾਰਟੀ ਵਿੱਚ ਪਹੁੰਚੇ। ਦੋਵਾਂ ਨੇਤਾਵਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਦੀ ਜਾਣਕਾਰੀ ਤੋਂ ਬਾਅਦ ਰਾਜਨੀਤਿਕ ਗਲਿਆਰੇ ਵਿਚ ਹਲਚਲ ਮਚ ਗਈ ਹੈ।

ਵਸੁੰਧਰਾ ਰਾਜੇ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਦੁਸ਼ਯੰਤ ਅਤੇ ਉਸਦੇ ਸਸੁਰਾਲ ਵਾਲੇਆਂ ਦੇ ਨਾਲ ਲਖਨਉ ਵਿੱਚ ਇੱਕ ਡਿਨਰ ਤੇ ਗਈ ਸੀ। ਕਨਿਕਾ ਕਪੂਰ, ਜੋ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ, ਉਸ ਡਿਨਰ ਵਿਚ ਮਹਿਮਾਨ ਵਜੋਂ ਮੌਜੂਦ ਸੀ। ਸਾਵਧਾਨੀ ਦੇ ਤੌਰ ਤੇ, ਮੈਂ ਅਤੇ ਦੁਸ਼ਯੰਤ ਸੇਲਫ-ਆਈਸੋਲੇਸ਼ਨ ਵਿੱਚ ਹਨ ਅਤੇ ਅਸੀਂ ਸਾਰੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।