ਜਲੰਧਰ ‘ਚ ਹਾਈ ਪ੍ਰੋਫਾਇਲ ਜੂਏ ਦੇ ਅੱਡੇ ਤੋਂ ਫੜੇ ਗਏ ਜੁਆਰੀਆਂ ਵਿਚੋਂ 1 ਨੂੰ ਕੋਰੋਨਾ, ਕਮਿਸ਼ਨਰੇਟ ਪੁਲਿਸ ‘ਚ ਮਚਿਆ ਹੜਕੰਪ

0
2992


ਜਲੰਧਰ. ਸ਼ਹਿਰ ਦੀ ਨਿਊ ਅਮਰਦਾਸ ਕਲੋਨੀ ਵਿਚੋਂ ਕੁੱਝ ਦਿਨ ਪਹਿਲਾਂ ਹਾਈ ਪ੍ਰੋਫਾਇਲ ਜੂਏ ਦੇ ਅੱਡੇ ਤੋਂ ਫੜੇ ਗਏ 11 ਕੋਰੋਨਾ ਜੁਆਰਿਆਂ ਵਿਚੋਂ ਇਕ ਜੁਆਰੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਖੁਲਾਸੇ ਤੋਂ ਬਾਅਦ ਹੁਣ ਜਲੰਧਰ ਕਮਿਸ਼ਨਰੇਟ ਪੁਲਿਸ ਵਿਚ ਹੜਕੰਪ ਮਚ ਗਿਆ ਹੈ ਕਿਉਂਕਿ ਹਵਲਦਾਰ ਤੋਂ ਲੈ ਕੇ ਡੀਐਸਪੀ ਤੱਕ ਦੇ ਅਧਿਕਾਰੀ ਇਨ੍ਹਾਂ ਜੁਆਰਿਆਂ ਤੋਂ ਪੁਛਤਾਛ ਦੌਰਾਨ ਇਸਦੇ ਸੰਪਰਕ ਵਿਚ ਆ ਚੁੱਕੇ ਹਨ।

ਹੁਣ ਵੇਖਣਾ ਇਹ ਹੈ ਕਿ ਸਿਹਤ ਵਿਭਾਗ ਵੱਲੋਂ ਕਿੰਨੇ ਕਰਮਚਾਰੀਆਂ ਨੂੰ ਇਕਾਂਤਵਾਸ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਨਿਊ ਅਮਰਦਾਸ ਕਲੋਨੀ ਤੋਂ ਕੁਝ ਦਿਨ ਪਹਿਲਾਂ ਪੁਲਿਸ ਨੇ ਜੂੇ ਦੇ ਅੱਡੇ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਨੇ ਉਥੋਂ ਕਰੀਬ 19 ਲੱਖ ਰੁਪਏ ਬਰਾਮਦ ਕੀਤੇ ਸਨ। ਪੁਲਿਸ ਨੇ ਸਭ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ। ਸਾਰਿਆਂ ਨੂੰ ਜ਼ਮਾਨਤ ਮਿਲ ਗਈ ਹੈ, ਪਰ ਅੱਜ ਸ਼ਹਿਰ ਵਿਚ ਸਾਹਮਣੇ ਆਏ ਕੋਰੋਨਾ ਦੇ 15 ਮਾਮਲਿਆਂ ਵਿਚ ਇਨ੍ਹਾਂ ਜੁਆਰੀਆੰ ਵਿਚੋਂ ਇਕ ਜੂਆਰੀ ਦੀ ਰਿਪੋਰਟ ਵੀ ਪਾਜੀਟਿਵ ਆਈ ਹੈ। ਜਿਸ ਜੁਆਰੀ ਦੀ ਰਿਪੋਰਟ ਪਾਜੀਟਿਵ ਆਈ ਹੈ ਉਹ ਅੰਮ੍ਰਿਤਸਰ ਦਾ ਵਸਨੀਕ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ https://bit.ly/3diTrmP ਨਾਲ ਵੀ ਜ਼ਰੂਰ ਜੁੜੋ)