ਡੀਸੀ ਦਫ਼ਤਰ ਅੰਦਰ ਐਂਟਰ ਹੋਣ ਲਈ ਕੋਰੋਨਾ ਟੈਸਟ ਕਰਵਾਉਣਾ ਪਵੇਗਾ, ਬਿਨਾਂ ਟੈਸਟ ਨਹੀਂ ਹੋਵੇਗੀ ਐਂਟਰੀ

0
1266

ਜਲੰਧਰ | ਜ਼ਿਲ੍ਹੇ ਵਿਚ ਕੋਰੋਨਾ ਦੀ ਗਿਣਤੀ ਬਹੁਤ ਘੱਟ ਗਈ ਹੈ। 1000 ਮਰੀਜ਼ ਨੂੰ ਇਸੇ ਵੇਲੇ ਇਲਾਜ ਅਧੀਨ ਹਨ। ਇਸ ਵੇਲੇ ਜਿਲ੍ਹਾ ਪ੍ਰਸਾਸ਼ਨ ਨੇ ਇਕ ਨਵਾਂ ਐਲਾਨ ਕੀਤਾ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਡੀਸੀ ਦਫਤਰ ਆਉਣ ਵਾਲੇ ਹਰੇਕ ਵਿਅਕਤੀ ਨੂੰ ਕੋਰੋਨਾ ਟੈਸਟ ਕਰਵਾਉਣਾ ਪਵੇਗਾ। ਉਹਨਾਂ ਕਿਹਾ ਕਿ ਡੀਸੀ ਦਫਤਰ ਵਿਚ ਇਕ ਗੇਂਟ ਤੋਂ ਹੀ ਐਂਟਰੀ ਹੋਵੇਗੀ, ਉੱਥੇ ਹੀ ਕੋਰੋਨਾ ਟੈਸਟ ਕਰਨ ਵਾਲੀ ਟੀਮ ਤੈਨਾਤ ਕਰ ਦਿੱਤੀ ਹੈ।

ਡੀਸੀ ਨੇ ਅੱਗੇ ਕਿਹਾ ਕਿ ਜੋ ਵਿਅਕਤੀ ਟੈਸਟ ਨਹੀਂ ਕਰਵਾਉਂਦਾ ਉਸ ਦੀ ਡੀਸੀ ਦਫਤਰ ਵਿਚ ਐਂਟਰੀ ਨਹੀਂ ਹੋਵੇਗੀ।

ਲੋਕਾਂ ਨੇ ਆਪਣੇ ਕੰਮ ਕਰਵਾਉਣ ਲਈ ਪਹਿਲੇਂ ਦਿਨ ਹੀ 100 ਟੈਸਟ ਕਰਵਾ ਲਏ ਹਨ। ਟੈਸਟ ਕਰਵਾਉਣ ਵਾਲੇ ਸਾਰੇ ਲੋਕਾਂ ਦੀ ਰਿਪੋਰਟ ਉਹਨਾਂ ਦੇ ਮੋਬਾਇਲ ਉਪਰ ਭੇਜੀ ਜਾਵੇਗੀ।

ਜੇਕਰ ਤੁਹਾਨੂੰ ਵੀ ਕੋਈ ਡੀਸੀ ਦਫਤਰ ਕੰਮ ਹੈ ਤਾਂ ਯਾਦ ਰੱਖਣਾ ਕਿ ਐਂਟਰੀ ਤੋਂ ਪਹਿਲਾਂ ਕੋਰੋਨਾ ਟੈਸਟ ਲਾਜ਼ਮੀ ਕੀਤਾ ਹੋਇਆ ਹੈ, ਉਸ ਤੋਂ ਬਗੈਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।