ਪੰਜਾਬ ‘ਚ ਕੋਰੋਨਾ ਕਹਿਰ ਜਾਰੀ, 1 ਦਿਨ ‘ਚ 2000 ਤੋਂ ਜ਼ਿਆਦਾ ਕੇਸ, 56 ਮੌਤਾਂ

0
675

ਚੰਡੀਗੜ੍ਹ . ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਆਏ ਦਿਨ ਹਜ਼ਾਰਾਂ ਦੀ ਗਿਣਤੀ ‘ਚ ਨਵੇਂ ਕੋਰੋਨਾ ਕੇਸ ਦਰਜ ਕੀਤੇ ਜਾ ਰਹੇ ਹਨ। ਐਤਵਾਰ ਪੰਜਾਬ ‘ਚ ਕੁੱਲ 2,160 ਕੇਸ ਦਰਜ ਕੀਤੇ ਗਏ ਅਤੇ 56 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।

ਤਾਜ਼ਾ ਅੰਕੜਿਆਂ ਤੋਂ ਬਾਅਦ ਪੰਜਾਬ ‘ਚ ਕੋਰੋਨਾ ਕੇਸਾਂ ਦਾ ਕੁੱਲ ਅੰਕੜਾ 97,689 ਹੋ ਗਿਆ ਹੈ। ਅੱਜ ਹੋਈਆਂ 56 ਮੌਤਾਂ ਤੋਂ ਬਾਅਦ ਪੰਜਾਬ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 2,813 ਹੋ ਗਈਆਂ ਹਨ। ਪੰਜਾਬ ‘ਚ ਮੌਜੂਦਾ ਸਮੇਂ 22,278 ਐਕਟਿਵ ਕੇਸ ਹਨ ਜਦਕਿ 72,598 ਮਰੀਜ਼ ਠੀਕ ਹੋ ਚੁੱਕੇ ਹਨ।

ਅੱਜ ਦਰਜ ਕੀਤੇ ਗਏ 2,160 ਕੇਸਾਂ ‘ਚੋਂ ਸਭ ਤੋਂ ਵੱਧ ਲੁਧਿਆਣਾ ‘ਚ 212, ਜਲੰਧਰ ‘ਚ 197, ਪਟਿਆਲਾ 183, ਮੁਹਾਲੀ 225, ਅੰਮ੍ਰਿਤਸਰ 126, ਗੁਰਦਾਸਪੁਰ 104, ਬਠਿੰਡਾ ‘ਚ 148 ਕੇਸ ਸਾਹਮਣੇ ਆਏ ਹਨ।