ਕ੍ਰਿਕਟ ਦੇ ਨਾਲ-ਨਾਲ ਰਾਜਨੀਤੀ ਦੀ ਪਿੱਚ ‘ਤੇ ਵੀ ਸ਼ਾਕਿਬ ਅਲ ਹਸਨ ਦਾ ਕਮਾਲ, 1.5 ਲੱਖ ਵੋਟਾਂ ਨਾਲ ਜਿੱਤੀ ਚੋਣ

0
877

ਨਵੀਂ ਦਿੱਲੀ, 8 ਜਨਵਰੀ | ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਰਾਜਨੀਤੀ ਦੀ ਪਿੱਚ ‘ਤੇ ਕਮਾਲ ਕਰ ਦਿੱਤਾ ਹੈ। ਕ੍ਰਿਕਟ ਦੇ ਮੈਦਾਨ ‘ਤੇ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਾਲੇ ਸਪਿਨ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕਰੀਬ ਡੇਢ ਲੱਖ ਵੋਟਾਂ ਨਾਲ ਆਪਣੀ ਪਹਿਲੀ ਚੋਣ ਜਿੱਤੀ ਹੈ। ਹਾਲਾਂਕਿ, ਰਾਜਨੀਤੀ ਵਿਚ ਆਉਣ ਤੋਂ ਬਾਅਦ ਵੀ ਸ਼ਾਕਿਬ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਉਨ੍ਹਾਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਉਹ ਦੋਵੇਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਹਨ।

चुनावी मैदान में उतरे शाकिब खो बैठे आपा, सेल्फी ले रहे शख्स को जड़ दिया  थप्पड़; देखें Video | Jansattaਬੰਗਲਾਦੇਸ਼ ਲਈ ਤਿੰਨੋਂ ਫਾਰਮੈੱਟ ਵਿਚ ਕਪਤਾਨੀ ਕਰ ਚੁੱਕੇ ਸ਼ਾਕਿਬ ਅਲ ਹਸਨ ਆਪਣੇ ਦੇਸ਼ ਵਿਚ ਹੋਈਆਂ ਸੰਸਦੀ ਚੋਣਾਂ ਵਿਚ ਸੀਟ ਜਿੱਤਣ ਵਿਚ ਸਫਲ ਰਹੇ। ਸ਼ਾਕਿਬ ਨੇ ਮਗੁਰਾ ਦੇ ਪੱਛਮੀ ਸ਼ਹਿਰ ਦੀ ਸੰਸਦੀ ਸੀਟ ਭਾਰੀ ਵੋਟਾਂ ਨਾਲ ਜਿੱਤੀ। ਹਾਲਾਂਕਿ ਹਾਲੇ ਤੱਕ ਸ਼ਾਕਿਬ ਨੇ ਇਸ ਨੂੰ ਲੈ ਕੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉਨ੍ਹਾਂ ਨੇ ਚੋਣਾਂ ਦੇ ਪ੍ਰਚਾਰ ਲਈ ਖੁਦ ਨੂੰ ਨਿਊਜ਼ੀਲੈਂਡ ਦੌਰੇ ਤੋਂ ਦੂਰ ਰੱਖਿਆ ਸੀ।