ਹੁਸ਼ਿਆਰਪੁਰ . ਕੋਰੋਨਾ ਦੇ ਕਹਿਰ ਨੂੰ ਠੱਲ੍ਹ ਨਹੀਂ ਪੈ ਰਹੀ ਦਿਨੋ-ਦਿਨ ਮਾਮਲੇ ਵੱਧ ਰਹੇ ਹਨ। ਅੱਜ ਹੁਸ਼ਿਆਰਪੁਰ ਦੇ ਪਿੰਡ ਪੈਸਰਾਂ ਵਿਚ ਇਕ ਕੇਸ ਪਾਜੀਟਿਵ ਪਾਇਆ ਗਿਆ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ (58) ਪੁੱਤਰ ਮਹਾਂ ਸਿੰਘ ਪਿੰਡ ਪੈਸਰਾਂ ਬਲਾਕ ਪੋਸੀ ਨੂੰ 29 ਮਾਰਚ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਹੋਇਆ ਸੀ ਤੇ 1 ਅਪ੍ਰੈਲ ਨੂੰ ਹਾਲਤ ਠੀਕ ਨਾ ਹੋਣ ਕਰਕੇ ਇਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਸੀ ਪਰ ਇਸ ਅੱਜ ਦਾ ਸੈਪਲ ਪਾਜੀਟਿਵ ਆਇਆ ਹੈ।
ਇਸ ਸਬੰਧ ਵਿੱਚ ਪਿੰਡ ਪੈਸਰਾਂ ਨੂੰ ਸੀਲ ਕਰ ਦਿੱਤਾਂ ਗਿਆ ਤੇ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਇਸ ਜਾਇਜਾ ਲੈ ਰਹੀਆ ਹਨ ਤੇ ਪਿੰਡ ਵਿੱਚ ਆਉਣ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਅਤੇ ਸਿਹਤ ਵਿਭਾਗ ਦੇ ਮੁਲਾਜਮਾ ਵੱਲੋ ਨਿਗਰਾਨੀ ਰੱਖੀ ਜਾ ਰਹੀ ਹੈ। ਹਰਜਿੰਦਰ ਸਿੰਘ 13 ਮਾਰਚ ਨੂੰ ਆਪਣੀ ਭੈਣ, ਜੀਜਾ ਤੇ ਦੋ ਭਾਣਜੀਆਂ ਨੂੰ ਦਿੱਲੀ ਏਅਰ ਪੋਰਟ ਲੈ ਕੇ ਆਇਆ ਸੀ ਜੋ ਇਗੰਲੈਡ ਤੋ ਪਰਤੇ ਸਨ। ਉਹ ਬਿਲੱਕੁਲ ਠੀਕ ਹਨ ਉਹਨਾਂ ਵਿੱਚ ਇਸ ਬਿਮਾਰੀ ਦਾ ਕੋਈ ਲੱਛਣ ਨਹੀ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।